ArticlesIndiaSport

ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ !

ਪੀਵੀ ਸਿੰਧੂ, ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰਨ।

ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕੱਲ੍ਹ ਐਤਵਾਰ 19 ਜੁਲਾਈ ਨੂੰ ਟੋਕਿਓ ਵਿੱਚ ਇਤਿਹਾਸ ਰਚਦਿਆਂ ਪਹਿਲੀ ਵਾਰ ਜਾਪਾਨ ਓਪਨ ਸੁਪਰ 750 ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਫਾਈਨਲ ਵਿੱਚ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਅਤੇ ਮੇਜ਼ਬਾਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਉਸੇ ਦੇ ਘਰੇਲੂ ਮੈਦਾਨ ‘ਤੇ ਸਿੱਧੇ ਗੇਮਾਂ ਵਿੱਚ 21-17, 21-17 ਨਾਲ ਹਰਾਇਆ। ਇਸ ਜਿੱਤ ਨਾਲ ਸਿੰਧੂ ਨੇ ਪਿਛਲੇ 19 ਮਹੀਨਿਆਂ ਤੋਂ ਚੱਲ ਰਹੇ ਆਪਣੇ ਖਿਤਾਬੀ ਸੁੱਕੇ ਦਾ ਅੰਤ ਕਰ ਦਿੱਤਾ। ਉਹ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਇੰਡੀਅਨ ਮਹਿਲਾ ਖਿਡਾਰਨ ਵੀ ਬਣ ਗਈ ਹੈ। ਦਸੰਬਰ 2024 ਵਿੱਚ ਸਈਦ ਮੋਦੀ ਇੰਟਰਨੈਸ਼ਨਲ ਖਿਤਾਬ ਜਿੱਤਣ ਤੋਂ ਬਾਅਦ ਇਹ ਸਿੰਧੂ ਦਾ ਪਹਿਲਾ ਖਿਤਾਬ ਹੈ। ਇਸ ਦੇ ਨਾਲ ਹੀ ਇਹ Aਸ ਦੇ ਕਰੀਅਰ ਦਾ ਪਹਿਲਾ ਸੁਪਰ 750 ਸੀਰੀਜ਼ ਖਿਤਾਬ ਵੀ ਹੈ।

ਪੀਵੀ ਸਿੰਧੂ ਇੰਡੀਆ ਦੀ ਨੰਬਰ ਵੰਨ ਬੈਡਮਿੰਟਨ ਖਿਡਾਰਨ ਹੈ ਦਾ ਪੂਰਾ ਨਾਮ ਪੁਸਾਰਲਾ ਵੈਂਕਟਾ ਸਿੰਧੂ ਹੈ ਉਸਨੂੰ ਆਮ ਤੌਰ ‘ਤੇ ਪੀਵੀ ਸਿੰਧੂ ਵਜੋਂ ਜਾਣਿਆ ਜਾਂਦਾ ਹੈ। ਉਸਦੇ ਮਾਤਾ ਪਿਤਾ ਇੰਡੀਆ ਦੇ ਨੈਸ਼ਨਲ ਲੈਵਲ ਦੇ ਬੈਡਮਿੰਟਨ ਦੇ ਖਿਡਾਰੀ ਰਹਿ ਚੁੱਕੇ ਹਨ। ਪੀਵੀ ਸਿੰਧੂ ਦਾ ਬੈਡਮਿੰਟਨ ਵਿੱਚ ਸਫ਼ਰ 8 ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ ਸੀ। ਭਾਰਤੀ ਮਹਾਨ ਖਿਡਾਰੀ ਪੁਲੇਲਾ ਗੋਪੀਚੰਦ ਦੇ ਮਾਰਗਦਰਸ਼ਨ ਵਿੱਚ ਉਸਦੀ ਪ੍ਰਤਿਭਾ ਖਿੜ ਗਈ, ਜਿਸਨੇ ਉਸਨੂੰ ਜੂਨੀਅਰ ਬੈਡਮਿੰਟਨ ਖਿਤਾਬ ਜਿੱਤਣ ਲਈ ਪ੍ਰੇਰਿਤ ਕਰਕੇ ਅੰਤਰਰਾਸ਼ਟਰੀ ਸਫਲਤਾ ਦਾ ਰਾਹ ਸੁਖਾਲਾ ਕਰ ਦਿੱਤਾ। ਉਸਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਸਿੰਗਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸੇ ਸਾਲ ਉਹ ਉਬੇਰ ਕੱਪ ਵਿੱਚ ਤੀਜੇ ਸਥਾਨ ‘ਤੇ ਰਹਿਣ ਲਈ ਇੰਡੀਆ ਦੀ ਟੀਮ ਦਾ ਹਿੱਸਾ ਸੀ। ਸਿੰਧੂ ਨੇ ਓਲੰਪਿਕ ਖੇਡਾਂ ਰੀਓ 2016 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਅਤੇ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਬਣ ਗਈ। ਕੁੱਲ ਮਿਲਾ ਕੇ ਇਹ ਬੈਡਮਿੰਟਨ ਵਰਲਡ ਫੈਡਰੇਸ਼ਨ ਟੂਰ ‘ਤੇ ਸਿੰਧੂ ਦਾ ਛੇਵਾਂ ਖਿਤਾਬ ਸੀ। ਉਸਨੇ 2018 ਤੋਂ ਪਹਿਲਾਂ ਤਿੰਨ ਬੈਡਮਿੰਟਨ ਵਰਲਡ ਫੈਡਰੇਸ਼ਨ ਸੁਪਰਸੀਰੀਜ਼ ਟੂਰਨਾਮੈਂਟ ਵੀ ਜਿੱਤੇ ਸਨ। ਇਹ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪੀਵੀ ਸਿੰਧੂ ਦਾ ਸਭ ਤੋਂ ਵੱਡਾ ਖਿਤਾਬ ਵੀ ਸੀ। ਇਹ ਅਕਾਨੇ ਯਾਮਾਗੁਚੀ ਵਿਰੁੱਧ 30 ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀ ਦੀ 16ਵੀਂ ਜਿੱਤ ਸੀ ਜਦਕਿ ਪਿਛਲੇ ਸੱਤ ਮੈਚਾਂ ਵਿੱਚ ਜਾਪਾਨੀ ਸ਼ਟਲਰ ਉੱਤੇ ਉਸਦੀ ਸਿਰਫ਼ ਦੂਜੀ ਜਿੱਤ ਸੀ। ਪੀਵੀ ਸਿੰਧੂ ਦੀ ਜਾਪਾਨੀ ਖਿਡਾਰੀ ਵਿਰੁੱਧ ਆਖਰੀ ਪੂਰੇ ਮੈਚ ਦੀ ਜਿੱਤ 2022 ਵਿੱਚ ਥਾਈਲੈਂਡ ਓਪਨ ਵਿੱਚ ਹੋਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਮਲੇਸ਼ੀਆ ਓਪਨ ਵਿੱਚ ਉਨ੍ਹਾਂ ਦੀ ਮੁਲਾਕਾਤ ਯਾਮਾਗੁਚੀ ਦੇ ਸ਼ੁਰੂਆਤੀ ਗੇਮ ਤੋਂ ਬਾਅਦ ਸੰਨਿਆਸ ਲੈਣ ਦੇ ਨਾਲ ਖਤਮ ਹੋਈ ਸੀ। ਪੀਵੀ ਸਿੰਧੂ ਨੇ ਇੰਡੀਆ ਨੂੰ ਬੈਡਮਿੰਟਨ ਦੇ ਨਕਸ਼ੇ ‘ਤੇ ਸਥਾਨ ਦਿਵਾਉਣ ਵਿੱਚ ਮੱਦਦ ਕੀਤੀ ਹੈ।

Related posts

ਚੁਣਿਆ ਹੈ ਦੇਸ਼ ਬਣਾਉਣ ਦਾ ਰਾਹ, ਭਵਿੱਖ ਦੀਆਂ ਚੁਣੌਤੀਆਂ ਦਾ ਕਰ ਰਹੇ ਲਗਾਤਾਰ ਹੱਲ : ਪ੍ਰਧਾਨ ਮੰਤਰੀ

Bunty

ਗੁਰੂ ਘਰਾਂ ਖ਼ਿਲਾਫ ਟਿੱਪਣੀ ਕਰਨ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਨੇ ਪਾਰਟੀ ਚੋਂ ਕੱਢਿਆ

Bunty

ਨਰਵਾਣਾ ਨੇੜੇ ਮਾਰਚਖੇੜੀ ਤੋਂ ਰਾਜਸਥਾਨ ਗੋਗਾਮੇੜੀ ਜਾ ਰਹੇ ਨਾਲ ਵਾਪਰਿਆ ਹਾਦਸਾ, ਅੱਠ ਦੀ ਮੌਤ

Bunty