ArticlesAustralia & New Zealand

ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ !

ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਅੱਜ੍ਹ, ਸ਼ੁੱਕਰਵਾਰ 6 ਫਰਵਰੀ 2026 ਨੂੰ ਲਾਗੂ ਰਹੇਗਾ।

ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ ਅੱਜ ਸ਼ੁੱਕਰਵਾਰ 6 ਫਰਵਰੀ 2026 ਨੂੰ ਲਾਗੂ ਰਹੇਗਾ

ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਨੌਰਥ ਈਸਟ ਖੇਤਰ ਵਿੱਚ ਅੱਜ ਅੱਗ ਦਾ ਬਹੁਤ ਜ਼ਿਆਦਾ ਖ਼ਤਰਾ ਰਹੇਗਾ। ਇਲਾਕੇ ਵਿੱਚ ਆਮ ਤੋਂ ਵੱਧ ਤਾਪਮਾਨ ਅਤੇ ਹਲਕੀਆਂ ਤੋਂ ਦਰਮਿਆਨੀਆਂ ਦੱਖਣੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਵਿਕਟੋਰੀਆ ਦੇ ਦੱਖਣੀ ਹਿੱਸਿਆਂ ਵਿੱਚ ਤਾਪਮਾਨ ਕੁੱਝ ਘੱਟ ਰਹਿਣ ਦੀ ਉਮੀਦ ਹੈ। ਮੌਸਮ ਦੇ ਅਗਲੇ ਦਿਨਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਸ਼ਨੀਵਾਰ 7 ਫਰਵਰੀ 2026 ਨੂੰ ਰਾਜ ਦੇ ਦੂਰ-ਦੁਰਾਡੇ ਉੱਤਰੀ ਅਤੇ ਪੂਰਬੀ ਪਹਾੜੀ ਇਲਾਕਿਆਂ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਹੈ, ਜੋ ਅੱਗ ਦੇ ਖ਼ਤਰੇ ਨੂੰ ਹੋਰ ਵਧਾ ਸਕਦਾ ਹੈ।

ਟੋਟਲ ਫਾਇਰ ਬੈਨ ਦਾ ਕੀ ਮਤਲਬ ਹੈ?

  • ਟੋਟਲ ਫਾਇਰ ਬੈਨ ਦੇ ਦੌਰਾਨ:
  • ਖੁੱਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਗ ਲਗਾਉਣਾ ਮਨ੍ਹਾਂ ਹੈ
  • ਕੋਈ ਅੱਗ ਬਲਦੀ ਹਾਲਤ ਵਿੱਚ ਨਹੀਂ ਛੱਡੀ ਜਾ ਸਕਦੀ
  • ਇਹ ਪਾਬੰਦੀ ਰਾਤ 12:01 ਵਜੇ ਤੋਂ 11:59 ਵਜੇ ਤੱਕ ਲਾਗੂ ਰਹਿੰਦੀ ਹੈ

ਇਸ ਸਬੰਧੀ ਕਾਉਂਟਰੀ ਫਾਇਰ ਅਥਾਰਟੀ (CFA) ਦੇ ਚੀਫ਼ ਅਫਸਰ ਜੇਸਨ ਹੈਫਰਨਨ ਨੇ ਕਿਹਾ ਹੈ ਕਿ, “ਮੌਸਮ ਦੀਆਂ ਸਖ਼ਤ ਸਥਿਤੀਆਂ ਅਤੇ ਰਾਜ ਵਿੱਚ ਮੌਜੂਦਾ ਅੱਗ ਦੀਆਂ ਘਟਨਾਵਾਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਕੱਲ੍ਹ ਦੇ ਮੌਸਮ ਵਿੱਚ ਜੇਕਰ ਅੱਗ ਲੱਗਦੀ ਹੈ, ਤਾਂ ਫਾਇਰਫਾਈਟਰਾਂ ਲਈ ਉਸਨੂੰ ਤੁਰੰਤ ਕਾਬੂ ਕਰਨਾ ਬਹੁਤ ਔਖਾ ਹੋਵੇਗਾ। ਵਿਕਟੋਰੀਆ ਵਿੱਚ ਪਹਿਲਾਂ ਹੀ ਕਈ ਥਾਵਾਂ ’ਤੇ ਅੱਗ ਲੱਗੀ ਹੋਈ ਹੈ, ਜਿਸ ਵਿੱਚ ਵਾਲਵਾ ਦੇ ਨੇੜੇ ਹਾਲ ਹੀ ਵਿੱਚ ਕਾਬੂ ਕੀਤੀ ਅੱਗ ਵੀ ਸ਼ਾਮਲ ਹੈ। ਹੋਰ ਇਲਾਕਿਆਂ ਵਿੱਚ ਵੀ ਫਾਇਰਫਾਈਟਿੰਗ ਟੀਮਾਂ ਸਰਗਰਮ ਹਨ। ਸੁੱਕੇ ਘਾਹ ਅਤੇ ਮੁਸ਼ਕਲ ਹਾਲਾਤਾਂ ਨੂੰ ਦੇਖਦਿਆਂ, ਅਸੀਂ ਚਾਹੁੰਦੇ ਹਾਂ ਕਿ ਕੋਈ ਨਵੀਂ ਅੱਗ ਨਾ ਲੱਗੇ। ਨੌਰਥ ਈਸਟ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਲੋਕ ਟੋਟਲ ਫਾਇਰ ਬੈਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਹ ਸਮਝਣ ਕਿ ਵਧਿਆ ਹੋਇਆ ਅੱਗ ਦਾ ਖ਼ਤਰਾ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਆਪਣੀ ਫਾਇਰ ਯੋਜਨਾ ਅੱਪਡੇਟ ਰੱਖੋ ਅਤੇ ਹਰ ਸੰਭਾਵਨਾ ਲਈ ਤਿਆਰ ਰਹੋ।

ਵਿਕਟੋਰੀਆ ਦੇ ਲੋਕ ਟੋਟਲ ਫਾਇਰ ਬੈਨ ਵਾਰੇ ਜਾਣਕਾਰੀ ਕਾਉਂਟਰੀ ਫਾਇਰ ਅਥਾਰਟੀ ਦੀ ਵੈੱਬਸਾਈਟ  www.cfa.vic.gov.au  ਤੋਂ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਆਮ ਤੌਰ ’ਤੇ ਟੋਟਲ ਫਾਇਰ ਬੈਨ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੇ 5 ਵਜੇ ਤੱਕ ਜਾਰੀ ਕੀਤੀ ਜਾਂਦੀ ਹੈ।

ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਜਾਨਣ ਲਈ ਕਾਉਂਟਰੀ ਫਾਇਰ ਅਥਾਰਟੀ ਦਾ  Can I or Can’t I page ਦੀ ਵੈੱਬ ਪੇਜ ਵੇਖੋ।

ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਤੋਂ ਵੱਧ ਜਾਣਕਾਰੀ ਸਰੋਤ ਵਰਤਣ, ਜਿਵੇਂ:

ABC ਲੋਕਲ ਰੇਡੀਓ, Sky News  ਦੇ ਕਮਰਸ਼ੀਅਲ ਅਤੇ ਮਨੋਨੀਤ ਰੇਡੀਓ ਸਟੇਸ਼ਨ

The VicEmergency App
The VicEmergency website www.emergency.vic.gov.au
The VicEmergency Hotline 1800 226 226
CFA ਜਾਂ VicEmergency Twitter ਜਾਂ Facebook

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨ ਰਹਿਣ, ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿਉ।

Related posts

‘2026 ਮਸਜਿਦ ਓਪਨ ਡੇ’ ਨਫ਼ਰਤ ਨੂੰ ਖ਼ਤਮ ਕਰਕੇ ਆਪਸੀ ਸਮਝ ਵਧਾਵੇਗਾ – ਇੰਗ੍ਰਿਡ ਸਟਿੱਟ

admin

ਵਿਕਟੋਰੀਆ ਦੇ ਧਾਰਮਿਕ ਨੇਤਾਵਾਂ ਵਲੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ !

admin

ਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !

admin