Health & FitnessArticlesAustralia & New ZealandBreaking NewsLatest News

ਤੂਫ਼ਾਨੀ ਦਮੇ ਤੋਂ ਵਿਕਟੋਰੀਆ ਵਾਸੀਆਂ ਨੂੰ ਬਚਣ ਲਈ ਤਿਆਰੀ ਰਹਿਣ ਦੀ ਸਲਾਹ

ਇੰਗ੍ਰਿਡ ਸਟਿੱਟ, ਵਿਕਟੋਰੀਆ ਦੇ ਮਾਨਸਿਕ ਸਿਹਤ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ।

ਮੈਲਬੌਰਨ – ਵਿਕਟੋਰੀਆ ਵਿੱਚ ਘਾਹ ਦੇ ਪਰਾਗ (grass pollen) ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਥੰਡਰਸਟਾਰਮ ਅਸਥਮਾ (ਤੂਫ਼ਾਨੀ ਦਮਾ) ਦੇ ਖਤਰੇ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਸ ਸਾਲ ਵਿਕਟੋਰੀਆ ਵਿੱਚ 2016 ਦੇ ਉਸ ਵੱਡੇ ਥੰਡਰਸਟਾਰਮ ਅਸਥਮਾ ਕਾਂਡ ਨੂੰ 10 ਸਾਲ ਪੂਰੇ ਹੋ ਰਹੇ ਹਨ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ Epidemic Thunderstorm Asthma ਘਟਨਾ ਮੰਨਿਆ ਜਾਂਦਾ ਹੈ। ਉਸ ਸਮੇਂ ਹਜ਼ਾਰਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਈ ਸੀ ਅਤੇ ਇਸ ਘਟਨਾ ਕਾਰਨ 10 ਵਿਕਟੋਰੀਆ ਵਾਸੀਆਂ ਦੀ ਦੁਖਦਾਈ ਮੌਤ ਹੋਈ ਸੀ। ਇਸ ਘਟਨਾ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ Epidemic Thunderstorm Asthma Risk Forecast System ਨੂੰ ਹੋਰ ਵਿਕਸਤ ਕੀਤਾ ਹੈ। ਇਹ ਤਕਨੀਕੀ ਪ੍ਰਣਾਲੀ ਇਸ ਸਾਲ ਵੀ ਉਨ੍ਹਾਂ ਦਿਨਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਜਦੋਂ ਤੂਫ਼ਾਨੀ ਦਮੇ ਦਾ ਖਤਰਾ ਵੱਧ ਹੋ ਸਕਦਾ ਹੈ।

ਰਾਜ ਭਰ ਵਿੱਚ ਸੱਤ ਪਰਾਗ ਮਾਪਣ ਵਾਲੇ ਸੈਂਟਰ ਲਗਾਏ ਗਏ ਹਨ। ਇਹ ਸੈਂਟਰ ਆਧੁਨਿਕ ਇਮੇਜਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਘਾਹ ਦੇ ਪਰਾਗ ਬਾਰੇ ਤੇਜ਼ ਅਤੇ ਵਧੇਰੇ ਸਹੀ ਜਾਣਕਾਰੀ ਇਕੱਠੀ ਕਰਦੇ ਹਨ। ਇਹ ਜਾਣਕਾਰੀ 1 ਅਕਤੂਬਰ ਤੋਂ 31 ਦਸੰਬਰ ਤੱਕ ਹਰ ਰੋਜ਼ VicEmergency ਵੈੱਬਸਾਈਟ ਅਤੇ ਐਪ ’ਤੇ ਉਪਲਬਧ ਹੋਵੇਗੀ। ਇਸ ਵਿੱਚ ਵਿਕਟੋਰੀਆ ਦੇ ਨੌਂ ਮੌਸਮੀ ਖੇਤਰਾਂ ਲਈ ਅਗਲੇ ਤਿੰਨ ਦਿਨਾਂ ਦੀ ਭਵਿੱਖਬਾਣੀ ਦਿੱਤੀ ਜਾਵੇਗੀ। ਖਤਰੇ ਨੂੰ ਘੱਟ, ਦਰਮਿਆਨਾ ਜਾਂ ਵੱਧ ਦੱਸਿਆ ਜਾਵੇਗਾ।

ਦਮੇ ਅਤੇ ਹੇ ਫੀਵਰ ਵਾਲੇ ਲੋਕ ਖਾਸ ਧਿਆਨ ਦੇਣ

ਦਮੇ ਜਾਂ ਹੇ ਫੀਵਰ ਵਾਲੇ ਲੋਕਾਂ ਨੂੰ ਮੌਸਮ ਅਤੇ ਪਰਾਗ ਦੀ ਭਵਿੱਖਬਾਣੀ ’ਤੇ ਨਜ਼ਰ ਰੱਖਣ ਅਤੇ ਪਹਿਲਾਂ ਤੋਂ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ:

ਡਾਕਟਰ ਵੱਲੋਂ ਦਿੱਤੀ ਦਵਾਈ ਨਿਰਧਾਰਤ ਤਰੀਕੇ ਨਾਲ ਲੈਣੀ ਚਾਹੀਦੀ ਹੈ।
ਆਪਣੀ ਲਿਖਤੀ Asthma Action Plan ਨੂੰ ਅਪਡੇਟ ਰੱਖਣਾ ਚਾਹੀਦਾ ਹੈ।
ਤੇਜ਼ ਹਵਾਵਾਂ ਅਤੇ ਤੂਫ਼ਾਨ ਦੌਰਾਨ ਖਿੜਕੀਆਂ ਬੰਦ ਰੱਖਣੀਆਂ ਅਤੇ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।

ਲੋਕਾਂ ਵੱਲੋਂ ਪਹਿਲਾਂ ਤੋਂ ਸਾਵਧਾਨੀ ਵਰਤਣ ਨਾਲ ਐਮਰਜੈਂਸੀ ਸੇਵਾਵਾਂ, ਪੈਰਾਮੈਡਿਕਸ ਅਤੇ ਹਸਪਤਾਲਾਂ ’ਤੇ ਪੈਣ ਵਾਲਾ ਦਬਾਅ ਵੀ ਘਟ ਸਕਦਾ ਹੈ।

ਥੰਡਰਸਟਾਰਮ ਅਸਥਮਾ ਕੀ ਹੈ?

ਥੰਡਰਸਟਾਰਮ ਅਸਥਮਾ ਉਸ ਸਮੇਂ ਹੋ ਸਕਦਾ ਹੈ ਜਦੋਂ ਹਵਾ ਵਿੱਚ ਘਾਹ ਦੇ ਪਰਾਗ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਅਤੇ ਇਸ ਦੌਰਾਨ ਇੱਕ ਖਾਸ ਕਿਸਮ ਦਾ ਤੂਫ਼ਾਨ ਆਵੇ। ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਘਾਹ ਦੇ ਪਰਾਗ ਦੇ ਦਾਣੇ ਛੋਟੇ-ਛੋਟੇ ਕਣਾਂ ਵਿੱਚ ਟੁੱਟ ਸਕਦੇ ਹਨ। ਇਹ ਕਣ ਸਾਹ ਰਾਹੀਂ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਕੇ ਦਮੇ ਦੇ ਲੱਛਣ ਪੈਦਾ ਕਰ ਸਕਦੇ ਹਨ। ਕੁਝ ਲੋਕਾਂ ਵਿੱਚ ਇਹ ਸਥਿਤੀ ਜਾਨਲੇਵਾ ਵੀ ਹੋ ਸਕਦੀ ਹੈ।

ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਕਿ ਵਿਕਟੋਰੀਆ ਵਿੱਚ ਲਗਾਏ ਗਏ ਆਧੁਨਿਕ ਪਰਾਗ ਮਾਪਣ ਵਾਲੇ ਸੈਂਟਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਮਹੱਤਵਪੂਰਨ ਸਾਧਨ ਹਨ।

ਵਿਕਟੋਰੀਆ ਦੀ ਮੁੱਖ ਸਿਹਤ ਅਧਿਕਾਰੀ ਡਾ. ਕੈਰੋਲੀਨ ਮੈਕਐਲਨੇ ਨੇ ਕਿਹਾ ਕਿ ਥੰਡਰਸਟਾਰਮ ਅਸਥਮਾ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਨੇ ਖਤਰੇ ਵਾਲੇ ਲੋਕਾਂ ਨੂੰ ਤੂਫ਼ਾਨ ਦੌਰਾਨ ਘਰ ਅੰਦਰ ਜਾਣ ਅਤੇ ਖਾਸ ਤੌਰ ’ਤੇ ਤੂਫ਼ਾਨ ਤੋਂ ਪਹਿਲਾਂ ਆਉਣ ਵਾਲੀਆਂ ਤੇਜ਼ ਹਵਾਵਾਂ ਸਮੇਂ ਬਾਹਰ ਨਾ ਰਹਿਣ ਦੀ ਸਲਾਹ ਦਿੱਤੀ।

ਲੋਕ ਥੰਡਰਸਟਾਰਮ ਅਸਥਮਾ ਦੀ ਭਵਿੱਖਬਾਣੀ ਅਤੇ ਸਿਹਤ ਸਬੰਧੀ ਜਾਣਕਾਰੀ Emergency.vic.gov.au ਅਤੇ Betterhealth.vic.gov.au/thunderstorm-asthma  ’ਤੇ ਪ੍ਰਾਪਤ ਕਰ ਸਕਦੇ ਹਨ।

Related posts

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

Bunty

ਵੱਡੀ ਖੁਸ਼ੀ ਦੀ ਝਾਕ ਵਿੱਚ ਛੋਟੀਆਂ ਖੁਸ਼ੀਆਂ ਦਾ ਕਤਲ ਨਾ ਕਰੋ !

admin

ਨਵੰਬਰ-84 ਦੀ ਯਾਦ : ਜੋ ਅੱਜ ਵੀ ਕੰਬਣੀ ਛੇੜ ਦਿੰਦੀ ਹੈ?

admin