International

ਵਾਂਗ ਯਾਪਿੰਗ ਬਣੀ ਸਪੇਸ ਵਾਕ ਕਰਨ ਵਾਲੀ ਬਣੀ ਚੀਨ ਦੀ ਪਹਿਲੀ ਔਰਤ !

ਬੀਜਿੰਗ –  ਵਾਂਗ ਯਾਪਿੰਗ ਨੇ ਸੋਮਵਾਰ ਨੂੁੰ ਸਪੇਸ ਵਾਕ ਕਰਨ ਵਾਲੀ ਚੀਨ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਕੇ ਇਤਿਹਾਸ ਰਚ ਦਿੱਤਾ। ਉਹ ਆਪਣੇ ਪੁਰਸ਼ ਸਹਿਕਰਮੀ ਝਾਈ ਝਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਕੇਂਦਰ ਤੋਂ ਬਾਹਰ ਨਿਕਲੀ ਤੇ ਲਗਪਗ ਸਾਢੇ ਛੇ ਘੰਟੇ ਤਕ ਕਈ ਸਰਗਰਮੀਆਂ ‘ਚ ਹਿੱਸਾ ਲਿਆ।

ਰਿਪੋਰਟ ਮੁਤਾਬਕ ਦੋਵੇਂ ਪੁਲਾੜ ਕੇਂਦਰ ਦੇ ਕੋਰ ਮਾਡਿਊਲ ਤਿਯਾਨਹੇ ਤੋਂ ਸੈੱਲ ਤੋਂ ਬਾਹਰ ਨਿਕਲੇ ਤੇ ਸਾਢੇ ਛੇ ਘੰਟੇ ਤਕ ਪੁਲਾੜ ‘ਚ ਚਹਿਲਕਦਮੀ ਕਰਨ ਤੋਂ ਬਾਅਦ ਵਾਪਸ ਪਰਤ ਆਏ। ਚਾਈਨਾ ਮੇਂਡ ਸਪੇਸ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਮਹਿਲਾ ਪੁਲਾੜ ਯਾਤਰੀ ਨੇ ਸਪੇਸ ਵਾਕ ਕੀਤੀ। ਵਾਂਗ ਤੇ ਝਾਈ ਸੋਮਵਾਰ ਨੂੰ ਜਦੋਂ ਚਹਿਲਕਦਮੀ ਕਰ ਰਹੇ ਸਨ, ਉਦੋਂ ਉਨ੍ਹਾਂ ਦੇ ਤੀਸਰੇ ਸਹਿਯੋਗੀ ਯੇ ਗੁਆਂਗਫੂ ਮਾਡਿਊਲ ਦੇ ਅੰਦਰੋਂ ਉਨ੍ਹਾਂ ਦੀ ਅਹਿਮ ਸਹਾਇਤਾ ਮੁਹੱਈਆ ਕਰਵਾ ਰਹੇ ਸਨ।

ਚੀਨ ਨੇ 16 ਅਕਤੂਬਰ ਨੂੰ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨੇ ਲਈ ਸ਼ੇਨਜੋ-13 ਪੁਲਾੜ ਜਹਾਜ਼ ਰਾਹੀਂ ਰਵਾਨਾ ਕੀਤਾ ਸੀ। ਇਨ੍ਹਾਂ ਨੂੰ ਆਰਬਿਟਿੰਗ ਸਟਰਕਚਰ (ਪੁਲਾੜ ਕੇਂਦਰ) ਦਾ ਕੰਮ ਪੂਰਾ ਕਰਨ ਲਈ ਭੇਜਿਆ ਗਿਆ ਹੈ। ਚੀਨ ਨੂੰ ਉਮੀਦ ਹੈ ਕਿ ਕੇਂਦਰ ਨਿਰਮਾਣ ਦਾ ਕੰਮ ਅਗਲੇ ਸਾਲ ਤਕ ਪੂਰਾ ਹੋ ਜਾਵੇਗਾ। ਇਹ ਪੁਲਾੜ ਕੇਂਦਰ ਲਈ ਚੀਨ ਦਾ ਦੂਜਾ ਮਨੁੱਖੀ ਮਿਸ਼ਨ ਹੈ। ਇਸ ਤੋਂ ਪਹਿਲਾਂ 17 ਸਤੰਬਰ ਨੂੰ ਤਿੰਨ ਹੋਰ ਯਾਤਰੀਆਂ ਨੂੰ ਤਿੰਨ ਮਹੀਨੇ ਲਈ ਪੁਲਾੜ ਕੇਂਦਰ ‘ਤੇ ਭੇਜਿਆ ਗਿਆ ਸੀ। ਇਸ ਦਾ ਨਿਰਮਾਣ ਪੂਰਾ ਹੋਣ ‘ਤੇ ਚੀਨ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਜਿਸ ਕੋਲ ਆਪਣਾ ਪੁਲਾੜ ਕੇਂਦਰ ਹੋਵੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin