International

ਅਮਰੀਕਾ ’ਚ ਭਾਰਤੀ ਮੂਲ ਦੇ ਪੁਲਿਸ ਅਫਸਰ ਨੂੰ ਮਾਰੀ ਗੋਲ਼ੀ

ਨਿਊਯਾਰਕ – ਇਕ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਨੂੰ ਕਿਸੇ ਦਾ ਘਰੇਲੂ ਝਗੜਾ ਨਿਪਟਾਉਣ ਦੌਰਾਨ ਗੋਲ਼ੀ ਮਾਰ ਦਿੱਤੀ ਗਈ। 38 ਸਾਲਾ ਪਰਮਹੰਸ ਦੇਸਾਈ ਗੰਭੀਰ ਜ਼ਖ਼ਮੀ ਹੈ।ਸਥਾਨਕ ਕਾਊਂਟੀ ਸ਼ੈਰਿਫ ਰੈਗੀਨਾਲਡ ਸਕੈਨਡੇਰੈਂਟ ਨੇ ਦੱਸਿਆ ਕਿ ਪਰਮਹੰਸ ਦੇਸਾਈ ਬੀਤੀ ਚਾਰ ਨਵੰਬਰ ਨੂੁੰ ਮੈਕਡੋਨਾ ਜਾਰਜੀਆ ਦੇ ਇਕ ਘਰ ’ਚ ਹੋਏ ਝਗੜੇ ਨੂੰ ਸੁਲਝਾਉਣ ਲਈ ਗਏ ਸਨ। ਉਹ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਹੀ ਵਾਲੇ ਸਨ ਕਿ ਉਦੋਂ ਉਸ ਨੇ ਇਕ ਹੈਂਡ ਗੰਨ ਨਾਲ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ ਤੇ ਕਾਰ ਲੈ ਕੇ ਫ਼ਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਇਸੇ ਸ਼ਹਿਰ ’ਚ ਰਹਿਣ ਵਾਲੇ ਬਾਸਕਟਬਾਲ ਖਿਡਾਰੀ ਸ਼ਕੀਲ ਓ ਨੀਲ ਨੇ ਹਮਲਾਵਰ ਨੂੰ ਗਿ੍ਫ਼ਤਾਰ ਕਰ ਕੇ ਸਜ਼ਾ ਦਿਵਾਉਣ ਵਾਲੇ ਨੂੰ ਪੰਜ ਹਜ਼ਾਰ ਡਾਲਰ (ਲਗਪਗ ਤਿੰਨ ਲੱਖ 70 ਹਜ਼ਾਰ ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰਜ਼ ’ਤੇ ਪੁਲਿਸ ਮਹਿਕਮੇ ਨੇ ਵੀ ਹਮਲਾਵਰ ਦੀ ਗਿ੍ਫ਼ਤਾਰੀ ’ਤੇ ਕੁੱਲ 25 ਹਜ਼ਾਰ ਡਾਲਰ (ਲਗਪਗ 18.50 ਲੱਖ ਰੁਪਏ) ਦਾ ਇਨਾਮ ਰੱਖਿਆ ਹੈ। ਫਾਕਸ ਟੀਵੀ ਮੁਤਾਬਕ ਦੇਸਾਈ ਪਿਛਲੇ 17 ਸਾਲਾਂ ਤੋਂ ਪੁਲਿਸ ’ਚ ਸੇਵਾਵਾਂ ਨਿਭਾਅ ਰਹੇ ਹਨ।

Related posts

ਅਮਰੀਕਾ ਤੇ ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ ਰੋਕਿਆ

Bunty

ਕੈਨੇਡਾ ਆਪਣੇ ਕਾਮਿਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰੇਗਾ: ਮਾਰਕ ਕਾਰਨੀ

admin

ਓਬਾਮਾ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਦਿੱਤੀ ਚਿਤਾਵਨੀ

Bunty