International

ਯੂਕਰੇਨ ਦੇ 10 ਲੱਖ ਤੋਂ ਵੱਧ ਲੋਕਾਂ ਨੇ ਨੇੜਲੇ ਦੇਸ਼ਾਂ ‘ਚ ਸ਼ਰਨ ਲਈ

ਜਨੇਵਾ – ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਰੂਸੀ ਮਿਜ਼ਾਈਲਾਂ ਰਾਜਧਾਨੀ ਕੀਵ ਤੇ ਖਾਰਕੀਵ ਤੋਂ ਇਲਾਵਾ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਨ੍ਹਾਂ ਹਮਲਿਆਂ ਵਿੱਚ ਯੂਕਰੇਨ ਦੇ ਕਈ ਨਾਗਰਿਕਾਂ ਦੀ ਜਾਨ ਵੀ ਜਾ ਚੁੱਕੀ ਹੈ। ਰੂਸੀ ਹਮਲਿਆਂ ਕਾਰਨ ਲੱਖਾਂ ਯੂਕਰੇਨੀਅਨ ਆਪਣੇ ਦੇਸ਼ ਤੋਂ ਭੱਜ ਗਏ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਇਹ ਦਾਅਵਾ ਕੀਤਾ ਹੈ।

ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਹਫਤੇ 10 ਲੱਖ ਤੋਂ ਵੱਧ ਸ਼ਰਨਾਰਥੀ ਦੇਸ਼ ਛੱਡ ਕੇ ਭੱਜ ਗਏ ਹਨ। ਯੂਐਨਐਚਸੀਆਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ ਕਿ ਸਿਰਫ ਸੱਤ ਦਿਨਾਂ ਵਿੱਚ 10 ਲੱਖ ਤੋਂ ਵੱਧ ਲੋਕ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਵਿੱਚ ਭੱਜ ਗਏ ਹਨ।

ਯੂਕਰੇਨ ਦੇ 1 ਲੱਖ 39 ਹਜ਼ਾਰ ਲੋਕਾਂ ਨੇ ਰੋਮਾਨੀਆ ਵਿੱਚ ਸ਼ਰਨ ਲਈ ਹੈ। ਵੀਰਵਾਰ ਨੂੰ, ਰੋਮਾਨੀਆ ਦੀ ਸਰਹੱਦੀ ਪੁਲਿਸ ਨੇ ਅੰਕੜੇ ਜਾਰੀ ਕੀਤੇ। ਪੁਲਿਸ ਨੇ ਦੱਸਿਆ ਕਿ ਰੂਸੀ ਹਮਲੇ ਤੋਂ ਬਾਅਦ 1 ਲੱਖ 39 ਹਜ਼ਾਰ ਲੋਕ ਰੋਮਾਨੀਆ ਆਏ ਹਨ। ਇਹ ਸ਼ਰਨਾਰਥੀ ਯੂਕਰੇਨ ਨਾਲ ਲੱਗਦੀ ਚਾਰ ਸਰਹੱਦੀ ਚੌਕੀਆਂ ਰਾਹੀਂ ਰੋਮਾਨੀਆ ਵਿੱਚ ਦਾਖ਼ਲ ਹੋਏ ਹਨ।

ਬੇਲਾਰੂਸ ਦੀ ਸਰਹੱਦ ‘ਤੇ ਰੂਸ ਤੇ ਯੂਕਰੇਨ ਵਿਚਾਲੇ ਅੱਜ ਅਗਲੇ ਦੌਰ ਦੀ ਗੱਲਬਾਤ ਹੋਵੇਗੀ। ਯੂਕਰੇਨ ਦਾ ਇੱਕ ਵਫ਼ਦ ਗੱਲਬਾਤ ਲਈ ਰਵਾਨਾ ਹੋ ਗਿਆ ਹੈ ਪਰ ਰੂਸੀ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਅਲਟੀਮੇਟਮ ਸਵੀਕਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

admin

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin