International

ਈਰਾਨੀ ਜੇਲ੍ਹ ’ਚ ਬੰਦ ਨੋਬੇਲ ਜੇਤੂ ਨਰਗਿਸ ਮੁਹੰਮਦੀ ਦੀ ਸਜ਼ਾ ਵਧਾਈ

ਦੁਬਈ – ਇਰਾਨ ਦੀ ਜੇਲ੍ਹ ਵਿੱਚ ਬੰਦ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਦੀ ਸਜ਼ਾ ਵਿਚ ਸਰਕਾਰ ਖ਼ਿਲਾਫ਼ ਸਰਗਰਮ ਭੂਮਿਕਾ ਕਾਰਨ ਇੱਕ ਸਾਲ ਹੋਰ ਵਾਧਾ ਕੀਤਾ ਗਿਆ ਹੈ। ਮੁਹੰਮਦੀ ਦੇ ਵਕੀਲ ਮੁਸਤਫ਼ਾ ਨੀਲੀ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਰਾਜ ਪ੍ਰਬੰਧ ਖ਼ਿਲਾਫ਼ ਕੂੜਪ੍ਰਚਾਰ ਕਰਨ ਦੇ ਦੋਸ਼ ਹੇਠ ਮੁਜਰਮ ਠਹਿਰਾਇਆ ਗਿਆ ਸੀ। ਨੀਲੀ ਨੇ ਕਿਹਾ ਕਿ ਇਹ ਸਜ਼ਾ ਮੁਹੰਮਦੀ ਵੱਲੋਂ ਵੋਟਰਾਂ ਨੂੰ ਇਰਾਨ ਦੀਆਂ ਹਾਲੀਆ ਸੰਸਦੀ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦੇਣ, ਯੂਰਪ ਦੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਣ ਅਤੇ ਇੱਕ ਹੋਰ ਇਰਾਨੀ ਪੱਤਰਕਾਰ ’ਤੇ ਸਿਆਸੀ ਕਾਰਕੁਨ ਵੱਲੋਂ ਝੱਲੇ ਤਸ਼ੱਦਦ ਅਤੇ ਜਿਣਸੀ ਸ਼ੋਸ਼ਣ ਬਾਰੇ ਟਿੱਪਣੀਆਂ ਕੀਤੇ ਜਾਣ ਮਗਰੋਂ ਸੁਣਾਈ ਗਈ ਹੈ। ਨਰਗਿਸ ਇਰਾਨ ਦੀ ਬਦਨਾਮ ਏਵਿਨ ਜੇਲ੍ਹ ਵਿੱਚ ਬੰਦ ਹੈ। ਇਸ ਜੇਲ੍ਹ ਵਿੱਚ ਸਿਆਸੀ ਅਤੇ ਪੱਛਮੀ ਦੇਸ਼ਾਂ ਨਾਲ ਸਬੰਧਤ ਕੈਦੀ ਰੱਖੇ ਹੋਏ ਹਨ। ਨਰਗਿਸ ਪਹਿਲਾਂ ਹੀ 30 ਮਹੀਨਿਆਂ ਦੀ ਸਜ਼ਾ ਕੱਟ ਚੁੱਕੀ ਹੈ। ਇਸ ਨੂੰ ਜਨਵਰੀ ਵਿਚ 15 ਮਹੀਨੇ ਹੋਰ ਵਧਾ ਦਿੱਤਾ ਗਿਆ ਸੀ। ਇਰਾਨ ਸਰਕਾਰ ਨੇ ਉਨ੍ਹਾਂ ਦੀ ਵਾਧੂ ਸਜ਼ਾ ਨੂੰ ਸਵੀਕਾਰ ਨਹੀਂ ਕੀਤਾ ਹੈ। ਤਾਜ਼ਾ ਫ਼ੈਸਲਾ ਇਰਾਨ ਦੀ ਦੀਨੀ ਹਕੂਮਤ ਦੇ ਗੁੱਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਨਰਗਿਸ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ 19ਵੀਂ ਔਰਤ ਹੈ। ਸਾਲ 2003 ਵਿੱਚ ਮਨੁੱਖੀ ਅਧਿਕਾਰ ਕਾਰਕੁਨ ਸ਼ਿਰੀਂ ਏਬਾਦੀ ਤੋਂ ਬਾਅਦ ਦੂਜੀ ਇਰਾਨੀ ਔਰਤ ਹੈ।

Related posts

ਜੇ ਸਾਡੇ ‘ਤੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਪੂਰੀ ਤਾਕਤ ਨਾਲ ਹਮਲਾ ਕਰੇਗੀ: ਟਰੰਪ

admin

ਇਜ਼ਰਾਈਲ ਅਤੇ ਇਰਾਨ ਵਲੋਂ ਇੱਕ-ਦੂਜੇ ‘ਤੇ ਹਮਲੇ : ਪੱਛਮੀ ਏਸ਼ੀਆ ‘ਚ ਹਾਲਾਤ ਤਣਾਅਪੂਰਨ !

admin

ਭਾਰਤੀ ਮੂਲ ਦੇ ਡਾ. ਸ਼੍ਰੀਨਿਵਾਸ ਮੁਕਮਾਲਾ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ !

admin