International

ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ ‘ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀ

ਸਿਓਲ – ਉੱਤਰੀ ਕੋਰੀਆ ਵਿੱਚ, ਕਿਮ ਜੋਂਗ ਉਨ ਦੀ ਤਾਨਾਸ਼ਾਹੀ ਸਰਕਾਰ ਨੇ 30 ਨਾਬਾਲਿਗ ਵਿਦਿਆਰਥੀਆਂ ਨੂੰ ਜਨਤਕ ਤੌਰ ‘ਤੇ ਗੋਲੀ ਮਾਰ ਦਿੱਤੀ। ਇਨ੍ਹਾਂ ਵਿਦਿਆਰਥੀਆਂ ‘ਤੇ ਦੱਖਣੀ ਕੋਰੀਆ ‘ਚ ਬਣੇ ਸੀਰੀਅਲ ਦੇਖਣ ਦਾ ਦੋਸ਼ ਸੀ, ਜਿਸ ਨੂੰ ਕੋਰੀਆਈ ਡਰਾਮਾ ਜਾਂ ਕੇ-ਡਰਾਮਾ ਕਿਹਾ ਜਾਂਦਾ ਹੈ। ‘ਜੋਂਗਐਂਗ ਡੇਲੀ’ ਮੁਤਾਬਕ ਇਹ ਘਟਨਾ ਪਿਛਲੇ ਹਫਤੇ ਵਾਪਰੀ ਸੀ, ਜਿਸ ਦੇ ਵੇਰਵੇ ਹੁਣ ਸਾਹਮਣੇ ਆਏ ਹਨ।ਦੱਖਣੀ ਕੋਰੀਆ ਦੇ ਸਥਾਨਕ ਟੀਵੀ ਚੈਨਲ ‘ਚੋਸੁਨ’ ਮੁਤਾਬਕ ਵਿਦਿਆਰਥੀਆਂ ਨੇ ਪੈਨ ਡਰਾਈਵ ਵਿਚ ਸਟੋਰ ਕੀਤੇ ਕਈ ਦੱਖਣੀ ਕੋਰੀਆਈ ਡਰਾਮੇ ਵੇਖੇ ਸਨ। ਇਹ ਪੈੱਨ ਡਰਾਈਵਜ਼ ਪਿਛਲੇ ਮਹੀਨੇ ਸਿਓਲ ਤੋਂ ਗੁਬਾਰਿਆਂ ਰਾਹੀਂ ਉੱਤਰੀ ਕੋਰੀਆ ਭੇਜੀਆਂ ਗਈਆਂ ਸਨ।ਉੱਤਰੀ ਕੋਰੀਆ ‘ਚ ਜਾਪਾਨੀ, ਕੋਰੀਆਈ ਅਤੇ ਅਮਰੀਕੀ ਡਰਾਮੇ ‘ਤੇ ਪਾਬੰਦੀ ਹੈ। ਸਿਰਫ਼ ਰੂਸੀ ਸਿਨੇਮਾ ਜਾਂ ਜਿਸ ਨੂੰ ਸਰਕਾਰ ਸਹੀ ਮੰਨਦੀ ਹੈ, ਉੱਥੇ ਦਿਖਾਇਆ ਜਾਂਦਾ ਹੈ।ਦਸੰਬਰ 2020 ਵਿੱਚ ਲਾਗੂ ਹੋਣ ਵਾਲੇ ਉੱਤਰੀ ਕੋਰੀਆ ਦੇ ਰਿਐਕਸ਼ਨਰੀ ਆਈਡੀਓਲਾਜੀ ਅਤੇ ਸੱਭਿਆਚਾਰ ਨੂੰ ਰੱਦ ਕਰਨ ਵਾਲੇ ਕਾਨੂੰਨ ਤਹਿਤ, ਦੱਖਣੀ ਕੋਰੀਆਈ ਮੀਡੀਆ ਨੂੰ ਪ੍ਰਸਾਰਿਤ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਅਤੇ ਇਸਨੂੰ ਦੇਖਣ ਵਾਲਿਆਂ ਲਈ 15 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।

Related posts

ਜੇ ਸਾਡੇ ‘ਤੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਪੂਰੀ ਤਾਕਤ ਨਾਲ ਹਮਲਾ ਕਰੇਗੀ: ਟਰੰਪ

admin

ਇਜ਼ਰਾਈਲ ਅਤੇ ਇਰਾਨ ਵਲੋਂ ਇੱਕ-ਦੂਜੇ ‘ਤੇ ਹਮਲੇ : ਪੱਛਮੀ ਏਸ਼ੀਆ ‘ਚ ਹਾਲਾਤ ਤਣਾਅਪੂਰਨ !

admin

ਭਾਰਤੀ ਮੂਲ ਦੇ ਡਾ. ਸ਼੍ਰੀਨਿਵਾਸ ਮੁਕਮਾਲਾ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ !

admin