India

ਅਡਾਨੀ-ਹਿੰਡਨਬਰਗ ਮਾਮਲੇ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਸੇਬੀ ਨੂੰ ਬਾਕੀ ਮਾਮਲਿਆਂ ਦੀ ਜਾਂਚ ਲਈ ਦਿੱਤਾ 3 ਮਹੀਨੇ ਦਾ ਸਮਾਂ

ਨਵੀਂ ਦਿੱਲੀ – ਅਡਾਨੀ-ਹਿੰਦੇਨਬਰਗ ਮਾਮਲੇ ’ਚ ਸੁਪਰੀਮ ਕੋਰਟ ਨੇ ਅੱਜ ਯਾਨੀ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 2 ਮਾਮਲਿਆਂ ਦੀ ਜਾਂਚ ਲਈ ਸੇਬੀ ਨੂੰ 3 ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਡਾਨੀ ਹਿੰਡਨਬਰਗ ਮਾਮਲੇ ਦੀ ਜਾਂਚ ਸੇਬੀ ਤੋਂ ਐੱਸਆਈਟੀ ਨੂੰ ਤਬਦੀਲ ਕਰਨ ਦਾ ਕੋਈ ਆਧਾਰ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ਸੇਬੀ ਦੀ ਜਾਂਚ ਵਿੱਚ ਹੁਣ ਤੱਕ ਕੋਈ ਖਾਮੀ ਨਹੀਂ ਪਾਈ ਗਈ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ’ਚ ਇਸ ਮਾਮਲੇ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਜਨਵਰੀ 2023 ਵਿੱਚ ਅਮਰੀਕੀ ਸ਼ਾਰਟ ਸੇਲ ਫਰਮ ਹਿੰਡਨਬਰਗ ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ਉੱਤੇ ਕਥਿਤ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।
ਚੀਫ਼ ਜਸਟਿਸ ਨੇ ਕਿਹਾ ਕਿ ਸੇਬੀ ਨੇ 22 ਵਿੱਚੋਂ 20 ਮਾਮਲਿਆਂ ਵਿੱਚ ਆਪਣੀ ਜਾਂਚ ਪੂਰੀ ਕਰ ਲਈ ਹੈ। ਉਨ੍ਹਾਂ ਨੇ ਕਿਹਾ, ’ਸਾਲੀਸਿਟਰ ਜਨਰਲ ਦੇ ਭਰੋਸੇ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਸੇਬੀ ਨੂੰ ਹੋਰ ਦੋ ਮਾਮਲਿਆਂ ਵਿਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦਾ ਨਿਰਦੇਸ਼ ਦਿੰਦੇ ਹਾਂ।’
ਸੇਬੀ ਦੇ ਰੈਗੂਲੇਟਰੀ ਢਾਂਚੇ ਵਿੱਚ ਦਖਲ ਦੇਣ ਦੀਆਂ ਅਦਾਲਤਾਂ ਦੀਆਂ ਸ਼ਕਤੀਆਂ ਸੀਮਤ ਹਨ।
ਐਫਪੀਆਈ ਅਤੇ ਐਨਓਡੀਆਰ ਨਿਯਮਾਂ ’ਤੇ ਆਪਣੀਆਂ ਸੋਧਾਂ ਨੂੰ ਰੱਦ ਕਰਨ ਲਈ ਸੇਬੀ ਨੂੰ ਨਿਰਦੇਸ਼ ਦੇਣ ਦਾ ਕੋਈ ਜਾਇਜ਼ ਆਧਾਰ ਨਹੀਂ ਸੀ।

Related posts

ਹਸਪਤਾਲ ‘ਚ ਕੋਰੋਨਾ ਇਨਫੈਕਟਿਡ ਡਾਕਟਰ ਦੇ ਸੰਪਰਕ ‘ਚ ਆਉਣ ਨਾਲ 150 ਤੋਂ ਜ਼ਿਆਦਾ ਗਰਭਵਤੀ ਔਰਤਾਂ ‘ਚ ਇਨਫੈਕਸ਼ਨ ਦਾ ਖ਼ਤਰਾ

Bunty

ਭਾਰਤ ‘ਚ ਹਰ ਮਿੰਟ ‘ਚ 26, ਚੀਨ ‘ਚ 10 ਤੇ ਅਮਰੀਕਾ ‘ਚ ਸਿਰਫ 3 ਬੱਚੇ ਹੁੰਦੇ ਹਨ ਪੈਦਾ, ਜਾਣੋ ਕੁਝ ਦਿਲਚਸਪ ਤੱਥ

Bunty

ਤਾਈਵਾਨ ਤੇ PLA ਵਿਚਾਲੇ ਤਣਾਅ ‘ਤੇ ਚੀਨ ਨੂੰ ਭਾਰਤ ਦੀ ਨਸੀਅਤ : ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਨਹੀਂ ਹੋਣੀ ਚਾਹੀਦੀ

Bunty