India

ਹਿਜਾਬ ਪਾ ਕੇ ਕਲਾਸ ‘ਚ ਪੁੱਜੀਆਂ 6 ਵਿਦਿਆਰਥਣਾਂ ਕਾਲਜ ਤੋਂ ਮੁਅੱਤਲ , ਹਾਈ ਕੋਰਟ ਦੇ ਹੁਕਮਾਂ ਦੀ ਕੀਤੀ ਸੀ ਉਲੰਘਣਾ

ਬੈਂਗਲੁਰੂ – ਕਰਨਾਟਕ ਵਿੱਚ ਹਿਜਾਬ ਵਿਵਾਦ ਵਿੱਚ ਇੱਕ ਕਾਲਜ ਦੀਆਂ ਛੇ ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥਣਾਂ ‘ਤੇ ਹਿਜਾਬ ਮਾਮਲੇ ‘ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਏਜੰਸੀ ਮੁਤਾਬਕ ਇਹ ਕੁੜੀਆਂ ਹਿਜਾਬ ਪਾ ਕੇ ਕਲਾਸ ਰੂਮ ਵਿੱਚ ਪਹੁੰਚੀਆਂ ਸਨ।

ਸਾਰੀਆਂ ਵਿਦਿਆਰਥਣਾਂ ਉਪੀਨਨਗਾਡੀ ਦੇ ਗਰੇਡ ਕਾਲਜ ਦੀਆਂ ਹਨ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਮੁਅੱਤਲੀ ਦੀ ਮਿਆਦ ਕੱਲ੍ਹ ਖਤਮ ਹੋ ਰਹੀ ਹੈ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਜਮਾਤਾਂ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।

Related posts

ਅਫ਼ਗਾਨਿਸਤਾਨ ਤਕ ਮਦਦ ਪਹੁੰਚਾਉਣ ’ਚ ਭਾਰਤ ਦੀ ਮਦਦ ਲਈ ਈਰਾਨ ਤਿਆਰ

Bunty

ਭੁਬਨੇਸ਼ਵਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਕਾਰ ’ਤੇ ਸੁੱਟੇ ਗਏ ਆਂਡੇ

Bunty

PM ਮੋਦੀ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Bunty