International

ਅਫ਼ਗਾਨਿਸਤਾਨ ‘ਚ ਬੱਚਿਆਂ ਦੀ ਜਾਨ ਲੈ ਰਹੀ ਭੁੱਖਮਰੀ

ਕਾਬੁਲ – ਅਫ਼ਗਾਨਿਸਤਾਨ (Afghanistan) ਇਕ ਹੋਰ ਵੱਡੇ ਖ਼ਤਰੇ ਵੱਲ ਵਧ ਰਿਹਾ ਹੈ। ਅਫ਼ਗਾਨਿਸਤਾਨ “ਚ ਤਾਲਿਬਾਨ ਦੇ ਸ਼ਾਸਨ ‘ਚ ਬੱਚਿਆਂ ਦੀ ਤਰਸਯੋਗ ਹਾਲਤ ਹੋ ਗਈ ਹੈ। ਅਫ਼ਗਾਨਿਸਤਾਨ ‘ਚ ਬੱਚੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਇੱਥੇ ਬੱਚੇ ਭੁੱਖਮਰੀ ਕਾਰਨ ਮਰ ਰਹੇ ਹਨ। ਤਾਲਿਬਾਨ ਰਾਜ਼ ਆਉਣ ਤੋਂ ਬਾਅਦ ਬੱਚੇ ਭੁੱਖਮਰੀ ਨਾਲ ਮਰ ਰਹੇ ਹਨ। ਇਕ ਮੁਲਾਂਕਣ ਅਨੁਸਾਰ, ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਅਫ਼ਗਾਨਿਸਤਾਨ ‘ਚ ਸਾਲ ਦੇ ਅਖੀਰ ਤਕ 10 ਲੱਖ ਬੱਚਿਆਂ ਨੂੰ ਕੁਪੋਸ਼ਣ ਦਾ ਸਾਹਮਣਾ ਕਰਨਾ ਪਵੇਗਾ।

ਅਫ਼ਗਾਨਿਸਤਾਨ ਦੇ 17 ਭੁੱਖਮਰੀ ਪ੍ਰਭਾਵਿਤ ਸੂਬਿਆਂ ‘ਚੋਂ ਹਸਪਤਾਲ ਪਹੁੰਚਣ ਵਾਲੇ ਘੱਟੋ-ਘੱਟ 17 ਲੋਕਾਂ ਦੀ ਮੌਤ ਪਿਛਲੇ 6 ਮਹੀਨਿਆਂ ਦੌਰਾਨ ਹੋਈ ਹੈ। ਹਰੇਕ ਬੀਤਦੇ ਦਿਨ ਦੇ ਨਾਲ ਦੇਸ਼ ਦਾ ਮਨੁੱਖੀ ਸੰਕਟ ਹੋਰ ਜ਼ਿਆਦਾ ਗੰਭੀਰਤਾ ਨਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਭੋਜਨ ਤੇ ਪਾਣੀ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਵਿਵਸਥਾ ਤੇ ਪਹੁੰਚ ਦੀ ਘਾਟ ਨੇ ਕਈ ਲੋਕਾਂ ਨੂੰ ਭੁੱਖਮਰੀ ‘ਚ ਧਕੇਲ ਦਿੱਤਾ ਹੈ ਜਿਸ ਨਾਲ ਕਈ ਛੋਟੇ ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ ਸੈਂਕੜਿਆਂ ਦਾ ਇਲਾਜ ਕੀਤਾ ਗਿਆ ਹੈ।ਅਫ਼ਗਾਨਿਸਤਾਨ ਦੇ ਕਈ ਪ੍ਰਭਾਵਿਤ ਸੂਬਿਆਂ ‘ਚ ਸਥਾਨਕ ਲੋਕਾਂ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਬੱਚੇ ਭੁੱਖ ਨਾਲ ਮਰ ਰਹੇ ਹਨ। ਕੌਮਾਂਤਰੀ ਸਹਾਇਤਾ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਨੂੰ ਐਮਰਜੈਂਸੀ ਹਾਲਾਤ ਤੇ ਜੰਗੀ ਪੱਧਰ ‘ਤੇ ਨਹੀਂ ਸੁਲਝਾਇਆ ਗਿਆ ਤਾਂ ਸਾਲ ਦੇ ਅਖੀਰ ਤਕ ਲੱਖਾਂ ਛੋਟੇ ਬੱਚਿਆਂ ਨੂੰ ਗੰਭੀਰ ਤੇ ਜਾਨਲੇਵਾ ਕੁਪੋਸ਼ਣ ਦਾ ਸਾਹਮਣਾ ਕਨਰਾ ਪੈ ਸਕਦਾ ਹੈ।

ਯੂਨਾਈਟਿਡ ਨੇਸ਼ਨਜ਼ (UN) ਨੇ ਵੀ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਜਲਦ ਹੀ ਭੁੱਖਮਰੀ ਤੇ ਗ਼ਰੀਬੀ ਦਾ ਰਾਜ ਹੋਵੇਗਾ। ਨਾਲ ਹੀ ਸਮਾਜਿਕ ਵਿਵਸਥਾ ਵੀ ਖਸਤਾਹਾਲ ਜਾਵੇਗੀ। ਯੂਐੱਨ ਦੀ ਮੰਨੀਏ ਤਾਂ ਦੇਸ਼ ਪੂਰੀ ਤਰ੍ਹਾਂ ਨਾਲ ਟੁੱਟ ਜਾਵੇਗਾ, ਜੇਕਰ ਇਸ ਦੇਸ਼ ਨੂੰ ਵਿੱਤੀ ਮਦਦ ਨਹੀਂ ਮਿਲੀ ਤਾਂ ਫਿਰ ਲੱਖਾਂ ਅਫ਼ਗਾਨ ਨਾਗਰਿਕ ਗ਼ਰੀਬੀ ਤੇ ਭੁੱਖਮਰੀ ‘ਚ ਜਿਊਣ ਨੂੰ ਮਜਬੂਰ ਹੋਣਗੇ।

Related posts

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin