International

ਰੋਮ ‘ਚ ਪਬਲਿਕ ਟਰਾਂਸਪੋਰਟ ATAC ਦੇ ਡੀਪੂ ‘ਚ 20 ਤੋਂ ਜ਼ਿਆਦਾ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ

ਇਟਲੀ – ਇਟਲੀ ਦੀ ਰਾਜਧਾਨੀ ਰੋਮ ਵਿਚ ਸਥਿਤ ਸਭ ਤੋਂ ਵੱਡੀ ਪਬਲਿਕ ਟਰਾਂਸਪੋਰਟ ਕੰਪਨੀ ‘ਏਟੀਏਸੀ’ ਦੇ ਬੱਸਾਂ ਵਾਲੇ ਡੀਪੂ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਡੀਪੂ ਵਿੱਚ ਖੜੀਆਂ 20 ਤੋਂ ਜ਼ਿਆਦਾ ਬੱਸਾਂ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਸੜ ਕੇ ਸੁਆਹ ਹੋ ਗਈਆਂ ਹਨ।ਇਹ ਹਾਦਸਾ ਰੋਮ ਸ਼ਹਿਰ ਦੇ ਟੌਰ ਸੈਪੀਏਂਜ਼ਾ ਦੇ ‘ਏਟੀਏਸੀ’ ਡੀਪੂ ਦੇ ਅੰਦਰ ਵਾਪਰਿਆ ਹੈ। ਇਹ ਹਾਦਸਾ ਮੰਗਲਵਾਰ 5 ਅਕਤੂਬਰ ਨੂੰ ਸਵੇਰੇ 4 ਤੋਂ 4:30 ਵਜੇ ਦੇ ਕਰੀਬ ਵਾਪਰਿਆ,ਜਿਸ ਨਾਲ ਪੀਕਯੂਆਰਐਸ ਸੈਕਟਰ ਵਿੱਚ ਧੀਆਂ ਪ੍ਰੈਨੇਸਟੀਨਾ ਦੇ ਗੈਰਾਜ ਵਿੱਚ ਖੜ੍ਹੀਆ ਬੱਸਾਂ ਨੂੰ ਪ੍ਰਭਾਵਿਤ ਕੀਤਾ ਗਿਆ, ਜਿਹੜੀਆਂ ਬੱਸਾਂ ਅੱਗ ਦੀ ਲਪੇਟ ਵਿੱਚ ਆ ਕੇ ਸੜੀਆਂ ਹਨ,ਇਹ ਬੱਸਾਂ ਗੈਸ ਨਾਲ ਚਲਦੀਆਂ ਸਨ।

ਇਹ ਸਪਸ਼ਟ ਨਹੀਂ ਹੋਇਆ ਕਿ ਅੱਗ ਦੇ ਕੀ ਕਾਰਨ ਹਨ, ਅਤੇ ਮਾਹਰਾਂ ਅਤੇ ਪੁਲਿਸ ਵਲੋਂ ਜਾਂਚ ਚੱਲ ਰਹੀ ਹੈ ਅਤੇ ਸ਼ਹਿਰ ਵਿੱਚ ਜਨਤਕ ਆਵਾਜਾਈ ਸੇਵਾ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨੇ ਘਟਨਾ ਨੂੰ ਸਪਸ਼ਟ ਕਰਨ ਲਈ ਅੰਦਰੂਨੀ ਖੋਜ ਦਾ ਅਧਿਐਨ ਕੀਤਾ ਗਿਆ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹੋਏ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹਾਸਲ ਨਹੀਂ ਹੋਈ, ਅਤੇ ਖ਼ਬਰ ਲਿਖੇ ਜਾਣ ਤੱਕ ਖੁਸ਼ਕਿਸਮਤੀ ਨਾਲ, ਅੱਗ ਵਿੱਚ ਕਿਸੇ ਵੀ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ,ਨਾ ਹੀ ਕਿਸੇ ਵਿਅਕਤੀ ਦੀ ਕੋਈ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਦੂਜੇ ਪਾਸੇ ਮਾਹਰਾਂ ਵਲੋਂ ਨਿਗਰਾਨੀ ਕੈਮਰਿਆਂ ਦੇ ਜ਼ਰੀਏ ਅਤੇ ਹਰ ਪਹਿਲੂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜ਼ੋ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਚੱਲ ਸਕੇ।

Related posts

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪੁੱਜੀ ਰਾਸ਼ਟਰਪਤੀ ਦਰੋਪਦੀ ਮੁਰਮੂ

Bunty

ਚੀਨ ‘ਚ ਅਚਾਨਕ ਆਏ ਹੜ੍ਹ ‘ਚ 16 ਦੀ ਮੌਤ, 36 ਲਾਪਤਾ; ਕਈ ਥਾਵਾਂ ‘ਤੇ ਡਿੱਗੀਆਂ ਢਿੱਗਾਂ

Bunty

ਓਮੀਕ੍ਰੋਨ ਦੇ ਹੋਰ ਤਿੰਨ ਮਾਮਲਿਆਂ ਦੀ ਪੁਸ਼ਟੀ, ਬਰਤਾਨੀਆ ਤੋਂ ਆਏ ਤਿੰਨ ਯਾਤਰੀ ਕੋਵਿਡ-19 ਪਾਜ਼ੇਟਿਵ

Bunty