International

ਪੁਲਾੜ ‘ਚ ਸ਼ੂਟਿੰਗ ਕਰ ਕੇ ਧਰਤੀ ‘ਤੇ ਪਰਤੇ ਰੂਸੀ ਫਿਲਮ ਨਿਰਮਾਤਾ

ਮਾਸਕੋ – ਇਕ ਪੁਲਾੜ ਯਾਤਰੀ ਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਸੋਏਜ ਪੁਲਾੜ ਕੈਪਸੂਲ ਕੌਮਾਂਤਰੀ ਪੁਲਾੜ ਕੇਂਦਰ ਤੋਂ ਰਵਾਨਾ ਹੋਣ ਦੇ ਸਾਢੇ ਤਿੰਨ ਘੰਟੇ ਬਾਅਦ ਧਰਤੀ ‘ਤੇ ਸੁਰੱਖਿਅਤ ਲੈਂਡ ਕਰ ਗਿਆ। ਧਰਤੀ ਦੇ ਵਾਯੂਮੰਡਲ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਐਤਵਾਰ ਨੂੰ ਚਾਰ ਵਜ ਕੇ 35 ਮਿੰਟ ‘ਤੇ ਕਜ਼ਾਖਸਤਾਨ ‘ਚ ਕੈਪਸੂਲ ਨੇ ਲੈਂਡ ਕੀਤਾ। ਇਸ ‘ਚ ਪੁਲਾੜ ਯਾਤਰੀ ਓਲੇਗ ਨੋਵੀਤਸਕੀ, ਯੂਲੀਆ ਪੇਰੇਸਿਲਡ ਤੇ ਕਲਿਮ ਸ਼ਿਪੇਂਕੋ ਸਵਾਰ ਸਨ।

ਅਦਾਕਾਰਾ ਪੇਰੇਸਿਲਡ ਤੇ ਫਿਲਮ ਨਿਰਦੇਸ਼ਕ ਸ਼ਿਪੇਂਕੋ ‘ਚੈਲੇਂਜ’ ਨਾਂ ਦੀ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਲਈ ਪੰਜ ਅਕਤੂਬਰ ਨੂੰ ਪੁਲਾੜ ਕੇਂਦਰ ਪੁੱਜੇ ਸਨ ਤੇ 12 ਦਿਨ ਤਕ ਉੱਥੇ ਰਹੇ। ਇਸ ਫਿਲਮ ‘ਚ ਸਰਜਨ ਦਾ ਕਿਰਦਾਰ ਨਿਭਾਅ ਰਹੀ ਪੇਰੇਸਿਲਡ ਨੂੰ ਇਕ ਕਰੂ ਮੈਂਬਰ ਨੂੰ ਬਚਾਉਣ ਲਈ ਪੁਲਾੜ ਕੇਂਦਰ ‘ਚ ਜਾਣਾ ਪੈਂਦਾ ਹੈ। ਪੁਲਾੜ ‘ਚ ਹੀ ਕਰੂ ਮੈਂਬਰ ਨੂੰ ਤੁਰੰਤ ਆਪ੍ਰਰੇਸ਼ਨ ਕਰਨਾ ਪੈਂਦਾ ਹੈ। ਪੁਲਾੜ ਕੇਂਦਰ ‘ਚ ਛੇ ਮਹੀਨੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਨੋਵਿਤਸਕੀ ਨੇ ਫਿਲਮ ‘ਚ ਬਿਮਾਰ ਪੁਲਾੜ ਯਾਤਰੀ ਦਾ ਕਿਰਦਾਰ ਨਿਭਾਇਆ ਹੈ।

Related posts

ਚੋਰਾਂ ਨੇ ਕੀਮਤੀ ਸਮਾਨ ਲੁੱਟਣ ਤੋਂ ਬਾਅਦ ਰੇਲਵੇ ਟਰੈਕਾਂ ‘ਤੇ ਸੁੱਟੇ ਐਮਾਜ਼ੋਨ ਤੇ ਫੇਡਐਕਸ ਦੇ ਪੈਕੇਜ

Bunty

ਇੰਡੋਨੇਸ਼ੀਆ ਦੇ ਪੱਛਮੀ ਪਾਪੁਆ ਸੂਬੇ ’ਚ ਇਕ ਨਾਈਟ ਕਲੱਬ ’ਚ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ

Bunty

ਗਾਜ਼ਾ ‘ਚ ਸ਼ਰਨਾਰਥੀ ਕੈਂਪ ‘ਚ ਤਬਦੀਲ ਸਕੂਲ ‘ਤੇ ਇਜ਼ਰਾਈਲੀ ਹਮਲਾ, 16 ਲੋਕਾਂ ਦੀ ਮੌਤ

Bunty