Bollywood

ਅਮਿਤਾਭ ਬੱਚਨ ਨੇ ਵੇਚਿਆ ਆਪਣਾ ਘਰ

ਨਵੀਂ ਦਿੱਲੀ – ਬਾਲੀਵੁੱਡ ਦੇ ਬਾਦਸ਼ਾਹ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਰਾਜਧਾਨੀ ਦਿੱਲੀ ‘ਚ ਆਪਣੇ ਫੈਮਿਲੀ ਹਾਊਸ ‘ਸੋਪਨ’ ਲਈ ਡੀਲ ਕੀਤੀ ਹੈ।

ਬਿੱਗ ਬੀ ਨੇ ਦਿੱਲੀ ਦੇ ਗੁਲਮੋਹਰ ਪਾਰਕ ‘ਚ ਸਥਿਤ ਇਸ ਘਰ ਨੂੰ 23 ਕਰੋੜ ਰੁਪਏ ‘ਚ ਵੇਚਿਆ ਹੈ। ਧਿਆਨ ਯੋਗ ਹੈ ਕਿ ਇਸ ਘਰ ‘ਚ ਅਮਿਤਾਭ ਬੱਚਨ ਦੇ ਮਾਤਾ-ਪਿਤਾ ਤੇਜੀ ਬੱਚਨ ਅਤੇ ਹਰਿਵੰਸ਼ ਰਾਏ ਬੱਚਨ ਹੀ ਰਹਿੰਦੇ ਸਨ।ਮੀਡੀਆ ਰਿਪੋਰਟਾਂ ਮੁਤਾਬਕ ਇਸ ਘਰ ਦੀ ਰਜਿਸਟ੍ਰੇਸ਼ਨ ਦਾ ਕੰਮ ਪਿਛਲੇ ਸਾਲ ਹੀ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੀ ਨੇ ਆਪਣੇ ਪਰਿਵਾਰ ਦਾ ਇਹ ਘਰ ਨੇਜ਼ੋਨ ਗਰੁੱਪ ਦੀ ਸੀਈਓ ਅਵਨੀ ਬਦਰ ਨੂੰ ਵੇਚ ਦਿੱਤਾ ਹੈ। ਪਿਛਲੇ ਸਾਲ 7 ਦਸੰਬਰ ਨੂੰ ਬਦਰ ਨੇ ਇਹ ਜਾਇਦਾਦ ਆਪਣੇ ਨਾਂ ‘ਤੇ ਦਰਜ ਕਰਵਾਈ ਸੀ। ਰਿਪੋਰਟ ਮੁਤਾਬਕ ਅਵਨੀ ਅਤੇ ਬਿਗ ਬੀ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਅਮਿਤਾਭ ਬੱਚਨ ਦੀ ਦਿੱਲੀ ਵਿੱਚ ਸਥਿਤ ਇਹ ਜਾਇਦਾਦ 418 ਵਰਗ ਮੀਟਰ ਵਿੱਚ ਫੈਲੀ ਹੋਈ ਸੀ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਇਸ ਪਰਿਵਾਰਕ ਘਰ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਬਿੱਗ ਬੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੁੰਬਈ ‘ਚ ਰਹਿ ਰਹੇ ਹਨ, ਜਿਸ ਕਾਰਨ ਇਸ ਬੰਗਲੇ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਰਿਹਾ ਸੀ। ਅਜਿਹੇ ‘ਚ ਜਦੋਂ ਮੁਸ਼ਕਲਾਂ ਵੱਧ ਗਈਆਂ ਤਾਂ ਅਮਿਤਾਭ ਬੱਚਨ ਨੇ ਆਪਣਾ ਘਰ ਵੇਚ ਦਿੱਤਾ। ਧਿਆਨ ਯੋਗ ਹੈ ਕਿ ਬਿਗ ਬੀ ਨੇ ਆਪਣੇ ਬਲਾਗ ‘ਚ ਕਈ ਵਾਰ ਪਰਿਵਾਰ ਦੇ ਘਰ ਦਾ ਜ਼ਿਕਰ ਵੀ ਕੀਤਾ ਹੈ। ਐਕਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ‘ਚਹਿਰੇ’ ‘ਚ ਨਜ਼ਰ ਆਏ ਸਨ।

Related posts

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

Bunty

ਅਨਸੂਯਾ ਸੇਨਗੁਪਤਾ ਨੇ ਕਾਨਸ ’ਚ ਰਚਿਆ ਇਤਿਹਾਸ

Bunty

ਆਤਮ ਰੱਖਿਆ ਲਈ ਹਥਿਆਰੀ ਲਾਇਸੈਂਸ ਚਾਹੁੰਦੇ ਹਨ ਸਲਮਾਨ ਖਾਨ

Bunty