India

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ

ਗੁਹਾਟੀ – ਅਸਾਮ ਵਿੱਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਲਗਾਤਾਰ ਪਏ ਮੀਂਹ ਕਰ ਕੇ ਨੌਂ ਜ਼ਿਲ੍ਹਿਆਂ ਵਿੱਚ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਸੂਬੇ ਵਿੱਚ ਹੜ੍ਹ, ਮੀਂਹ ਅਤੇ ਤੂਫਾਨ ਕਰ ਕੇ ਕੁੱਲ ਮਿਲਾ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਨਾਗਾਓਂ, ਕਰੀਮਗੰਜ, ਹੈਲਾਕਾਂਡੀ, ਪੱਛਮੀ ਕਾਰਬੀ ਆਂਗਲੌਂਗ, ਕਛਾਰ, ਹੋਜਾਈ, ਕਾਰਬੀ ਆਂਗਲੌਂਗ ਅਤੇ ਦੀਮਾ ਹਸਾਓ ਜ਼ਿਲ੍ਹੇ ਇਸ ਕੁਦਰਤੀ ਆਫ਼ਤਾਂ ਕਾਰਨ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਏ ਹਨ। ਮੇਘਾਲਿਆ ਦੇ ਲਮਸਲੱਮ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਕੌਮੀ ਮਾਰਗ ਨੰਬਰ-6 ਦਾ 20 ਮੀਟਰ ਹਿੱਸਾ ਹੜ੍ਹ ਜਾਣ ਕਾਰਨ ਬਰਾਕ ਘਾਟੀ ਦੇ ਕਛਾਰ, ਕਰੀਮਗੰਜ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਦਾ ਸੂਬੇ ਦੇ ਹੋਰ ਹਿੱਸਿਆਂ ਅਤੇ ਉੱਤਰ-ਪੂਰਬੀ ਖੇਤਰ ਨਾਲ ਰੇਲ ਤੇ ਸੜਕੀ ਸੰਪਰਕ ਟੁੱਟ ਗਿਆ ਹੈ ਅਤੇ ਵਾਹਨ ਫਸੇ ਹੋਏ ਹਨ। ਬਰਾਕ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੋਣ ਕਰ ਕੇ ਸਿਲਚਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਸਿਲਚਾਰ ਦੇ ਤਾਰਾਪੁਰ ਇਲਾਕੇ ਵਿੱਚ ਸਥਿਤ ਰੇਲਵੇ ਸਟੇਸ਼ਨ ਨਦੀ ਦੇ ਨੇੜੇ ਹੋਣ ਕਾਰਨ ਨਦੀ ਦਾ ਪਾਣੀ ਸਟੇਸ਼ਨ ਤੇ ਪਟੜੀਆਂ ’ਤੇ ਭਰ ਗਿਆ ਹੈ।

Related posts

ਭਾਰੀ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੇਂਦਰ ਸਰਕਾਰ ਲਿਆ ਰਹੀ ਨਵੇਂ ਨਿਯਮ

admin

ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ, ਦਹਿਸ਼ਤਗਰਦੀ ਤੇ ਵੱਖਵਾਦ ਰਹਿਤ ਸਰਕਾਰ ਦੀ ਉਡੀਕ: ਮੋਦੀ

Bunty

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin