India

ਗੁਰਦੁਆਰਾ ਹੇਮਕੁੰਟ ਸਾਹਿਬ: ਬਰਫ਼ ਦੀ ਚਿੱਟੀ ਚਾਦਰ ‘ਚ ਲਪੇਟਿਆ ਗਿਆ !

(ਫੋਟੋ: ਏ ਐਨ ਆਈ)

ਦੇਹਰਾਦੂਨ – ਉੱਤਰਾਖੰਡ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਬਦਰੀਨਾਥ ਧਾਮ ਤੇ ਇਸ ਨਾਲ ਉੱਪਰਲੇ ਪਹਾੜਾਂ ’ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਇੱਥੇ ਸਮੁੱਚਾ ਆਲਾ ਦੁਆਲਾ ਬਰਫ ਦੀ ਚਿੱਟੀ ਚਾਦਰ ਵਿੱਚ ਲਪੇਟਿਆ ਗਿਆ ਹੈ। ਸ਼ੁੱਕਰਵਾਰ 11 ਅਕਤੂਬਰ ਨੂੰ ਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸਮਾਪਤ ਹੋਈ ਸੀ ਅਤੇ ਅਰਦਾਸ ਮਗਰੋਂ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਸੀਤ ਕਾਲ ਲਈ ਬੰਦ ਕਰ ਦਿੱਤੇ ਗਏ ਹਨ।

ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਹੀ ਬਰਫਬਾਰੀ ਸ਼ੁਰੂ ਹੋ ਗਈ ਸੀ ਤੇ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ਼ਾਮ ਵੇਲੇ ਅਤੇ ਰਾਤ ਨੂੰ ਲਗਾਤਾਰ ਬਰਫ ਪਈ, ਜਿਸ ਨਾਲ ਗੁਰਦੁਆਰਾ ਅਤੇ ਆਲਾ ਦੁਆਲਾ ਬਰਫ ਨਾਲ ਢੱਕਿਆ ਗਿਆ ਹੈ। ਇਸ ਨਾਲ ਇਸ ਖੇਤਰ ਵਿੱਚ ਤਾਪਮਾਨ ਹੋਰ ਹੇਠਾਂ ਆ ਗਿਆ ਹੈ। ਗੁਰਦੁਆਰਾ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਖਿਆ ਕਿ ਯਾਤਰਾ ਦੀ ਸਮਾਪਤੀ ਤੋਂ ਬਾਅਦ ਜ਼ਿਆਦਾ ਬਰਫ ਪਈ ਹੈ ਤੇ ਪਰਮਾਤਮਾ ਨੇ ਯਾਤਰਾ ਵਿੱਚ ਕੋਈ ਵੀ ਵਿਘਨ ਨਹੀਂ ਪੈਣ ਦਿੱਤਾ।

ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬਰਫਬਾਰੀ ਨਾਲ ਤਾਪਮਾਨ ਹੇਠਾਂ ਆ ਗਿਆ ਹੈ ਅਤੇ ਉੱਪਰਲੇ ਪਹਾੜਾਂ ’ਤੇ ਬਰਫਬਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਂਭ ਸੰਭਾਲ ਮਗਰੋਂ ਭਲਕੇ ਸਾਰਾ ਅਮਲਾ ਪਰਤ ਆਵੇਗਾ।

Related posts

ਕੇਜਰੀਵਾਲ ਤੋਂ ਬਾਅਦ ਆਤਿਸ਼ੀ ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮ

Bunty

‘ਇਸ ਦੇਸ਼ ‘ਚ ਕੋਈ ਮਹਾਰਾਣੀ ਵਿਕਟੋਰੀਆ ਜਾਂ ਰਾਜਕੁਮਾਰ ਨਹੀਂ’ – ਕਾਂਗਰਸ ‘ਤੇ ਭੜਕੇ ਸੰਬਿਤ ਪਾਤਰਾ

Bunty

ਆਤਿਸ਼ੀ ਦੇ ਈਡੀ ਨੂੰ ਸਵਾਲ ਮਨੀ ਟਰੇਲ ਸਾਹਮਣੇ ਆਉਣ ’ਤੇ ਭਾਜਪਾ ’ਤੇ ਕਾਰਵਾਈ ਕਿਉਂ ਨਹੀਂ ਕੀਤੀ?

Bunty