ਨਵੀਂ ਦਿੱਲੀ – ਅਫ਼ਗ਼ਾਨਿਸਤਾਨ ’ਚ ਜਾਰੀ ਸੰਕਟ ਦੌਰਾਨ ਭਾਰਤ ਸਰਕਾਰ ਲਗਾਤਾਰ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢਣ ’ਚ ਲੱਗੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਜੇ ਤਕ ਤਕਰੀਬਨ 650 ਲੋਕਾਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ’ਚ ਭਾਰਤ ਨਾਗਰਿਕਾਂ ਤੋਂ ਇਲਾਵਾ ਅਫ਼ਗਾਨ ਸਿੱਖ ਵੀ ਸ਼ਾਮਲ ਹਨ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਹੁਣ ਤਕ ਅਫ਼ਗਾਨਿਸਤਾਨ ਤੋਂ 626 ਲੋਕਾਂ ਨੂੰ ਭਾਰਤ ਲਿਆਇਆ ਜਾ ਚੁੱਕਾ ਹੈ, ਜਿਨ੍ਹਾਂ ’ਚ 228 ਭਾਰਤੀ ਨਾਗਰਿਕ ਤੇ 77 ਅਫਗਾਨ ਸਿੱਖ ਸ਼ਾਮਲ ਹਨ।