Punjab

ਅੰਮ੍ਰਿਤਸਰ ਪੁਲਿਸ ਦੀ ਦੀਵਾਲੀ ਤੋ ਪਹਿਲਾਂ ਜੂਏਬਾਜਾਂ ‘ਤੇ ਵੱਡੀ ਕਾਰਵਾਈ ! 20 ਜੁਆਰੀਏ 41ਲੱਖ 76ਹਜਾਰ ਦੀ ਨਗਦੀ ਸਮੇਤ ਕੀਤੇ ਕਾਬੂ

ਅਮ੍ਰਿਤਸਰ – ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ  ਅੰਮ੍ਰਿਤਸਰ ਦੀ ਸ਼ਹਿਰ ਦੀ ਪੁਲਿਸ ਵਲੋ ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਦੀ ਅਗਵਾਈ ‘ਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਦੜਾ-ਸੱਟਾ/ਜੂਆ ਬਾਜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਚਲਾਈ ਗਈ ਸ਼ਪੈਸ਼ਲ ਮੁਹਿੰਮ ਤਹਿਤ ਕਾਰਵਾਈ ਕਰਦਿਆ  ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ -1, ਅਤੇ ਇੰਸਪੈਕਟਰ ਸੁਖਇੰਦਰ ਸਿੰਘ ਮੁੱਖ ਅਫਸਰ ਥਾਣਾ ਕੰਟੋਨਮੈਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਆਰ.ਬੀ ਅਸਟੇਟ, ਲੋਹਾਰਕਾ ਰੋਡ ਵਿਖੇ ਰੇਡ ਕੀਤੀ ਗਈ ।ਜਿਥੇ ਇੱਕ ਫਾਰਮ ਹਾਊਸ ਵਿੱਚ ਚੱਲ ਰਹੇ ਵੱਡੇ ਪੱਧਰ ਤੇ ਜੂਆ ਬਾਜੀ ਕਰਨ ਵਾਲੇ ਵੱਖ -ਵੱਖ ਸ਼ਹਿਰਾਂ/ ਜਿਲਿਆਂ ਤੋ ਆਏ ਵਿਅਕਤੀਆਂ ਨੂੰ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ, ਜੋ ਮੋਕਾ ਪਰ ਤਾਸ਼ ਦੇ ਪੱਤਿਆਂ ਦੀ ਬਾਜੀ ਨਾਲ ਜੁਆ ਖੇਡ ਰਹੇ ਸਨ। ਉਹਨਾਂ ਪਾਸੋਂ ਕਾਫੀ ਮਾਤਰਾ ਵਿੱਚ 41,76,000/- ਰੁਪਏ ਕੈਸ਼/ਨਕਦ 156 ਪੱਤੇ ਤਾਸ਼,ਕੈਸ਼ ਕਾਊਟਿੰਗ ਮਸ਼ੀਨ ਆਦਿ ਬ੍ਰਾਮਦ ਹੋਇਆ, ਜਿਸ ਸਬੰਧੀ ਥਾਣਾਂ ਕੰਨਟੋਨਮੈਟ ਵਿਖੇ  ਗੈਂਬਲਿੰਗ ਐਕਟ ਤਾਹਿਤ ਕੇਸ ਦਰਜ ਕਰਕੇ ਦੌਰਾਨੇ ਤਫਤੀਸ਼ ਮੁਕਦਮੇ ਵਿੱਚ ਆਈ.ਟੀ ਵਿਭਾਗ ਅਤੇ ਹੋਰ ਵੀ ਵੱਖ ਵੱਖ ਪਹਿਲੂਆ ਤੋਂ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।

ਏਡੀਸੀਪੀ ਵਿਰਕ ਨੇ ਦੱਸਿਆ ਕਿ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਡੀਸੀਪੀ ਵਿਰਕ ਨੇ ਕਿਹਾ ਕਿ ਕਿੰਨੇ ਵੱਡੇ ਪੱਧਰ ਤੇ ਇਹ ਜੂਆ ਚੱਲ ਰਿਹਾ ਸੀ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੇ ਗਿਨਣ ਵਾਲੀ ਮਸ਼ੀਨ ਤੱਕ ਜੂਆ ਖੇਡਣ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ।ਜ਼ਿਕਰ ਯੋਗ ਹੈ ਕਿ ਇਸ ਵੱਡੀ ਗ੍ਰਿਫਤਾਰੀ  ਜਿਸ ਵਿੱਚ 20 ਲੋਕ ਗ੍ਰਿਫਤਾਰ ਕੀਤੇ ਗਏ ਹਨ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਇਲਾਕਿਆਂ ਤੋਂ ਇਲਾਵਾ ਬਟਾਲਾ ਤਰਨ ਤਾਰਨ ਲੁਧਿਆਣਾ ਆਦਿਕ ਸ਼ਹਿਰਾਂ ਤੋਂ ਵੀ ਲੋਕ ਜੂਆ ਖੇਡ ਰਹੇ ਸਨ ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਕਦੋਂ ਦਾ ਇਹ ਜੂਆ ਇਸ ਫਾਰਮ ਹਾਊਸ ਵਿੱਚ ਚੱਲ ਰਿਹਾ ਸੀ ਜਾਂ ਕਿੰਨੇ ਹੋਰ ਲੋਕ ਇਸ ਕੰਮ ਵਿੱਚ ਸ਼ਾਮਿਲ ਹਨ ਇਸ ਦੀ ਤਫਤੀਸ਼ ਫਿਲਹਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

Related posts

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 6786 ਲਾਭਪਤਾਰੀਆਂ ਨੂੰ 34 ਕਰੋੜ ਦੀ ਪ੍ਰਵਾਨਗੀ ਜਾਰੀ: ਡਾ. ਬਲਜੀਤ ਕੌਰ

Bunty

ਕਾਂਗਰਸ-ਹਾਈਕਮਾਂਡ ਵਲੋਂ ਨਵਜੋਤ ਸਿੱਧੂ ਦੀ ਖਿਚਾਈ: ਅੱਜ ਹੋ ਸਕਦਾ ਵੱਡਾ ਐਲਾਨ !

admin

ਹੜ੍ਹ ਮਾਰੇ ਕਿਸਾਨਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਫੰਡਾਂ ਦੀ ਵਿਵਸਥਾ ਕੀਤੀ ਜਾਵੇ : ਸੁਖਬੀਰ ਸਿੰਘ ਬਾਦਲ

Bunty