Sport

ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਵਾਰਮਅਪ ਮੈਚਾਂ ਦਾ ਸ਼ਡਿਊਲ ਜਾਰੀ,

ਨਵੀਂ ਦਿੱਲੀ : : ਆਈਸੀਸੀ ਨੇ ਮੰਗਲਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਅਭਿਆਸ ਮੈਚਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਟੀਮ ਦੀ ਵਾਰਮ-ਅਪ ਮੈਚਾਂ ‘ਚ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਨਾਲ ਟੱਕਰ ਹੋਵੇਗੀ।ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਦੋ ਅਭਿਆਸ ਮੈਚ ਖੇਡਣੇ ਹਨ ਜਿਨ੍ਹਾਂ ਦੀ ਸ਼ੁਰੂਆਤ 28 ਸਤੰਬਰ ਤੋਂ ਸ਼ੁਰੂ ਹੋਵੇਗੀ ਤੇ 1 ਅਕਤੂਬਰ ਤਕ ਸਾਰੇ ਮੈਚ ਖਤਮ ਹੋ ਜਾਣਗੇ ਕਿਉਂਕਿ ਟੂਰਨਾਮੈਂਟ 3 ਅਕਤੂਬਰ ਤੋਂ ਸ਼ੁਰੂ ਹੋਣਾ ਹੈ।ਦਰਅਸਲ, 10 ਟੀਮਾਂ ਦੇ ਇਸ ਟੂਰਨਾਮੈਂਟ ਤੋਂ ਪਹਿਲਾਂ ਸਾਰੀਆਂ ਟੀਮਾਂ ਵਾਰਮ ਮੈਚ ਖੇਡਣਗੀਆਂ ਤੇ ਫਿਰ ਸਿੱਧੇ ਟੂਰਨਾਮੈਂਟ ਖੇਡਣ ਉਤਰਨਗੀਆਂ। ਇਨ੍ਹਾਂ ਅਭਿਆਸ ਮੈਚਾਂ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦਾ ਦਰਜਾ ਵੀ ਨਹੀਂ ਮਿਲੇਗਾ, ਪਰ ਇਹ ਮੈਚ ਸਿਰਫ 20-20 ਓਵਰ ਦੇ ਹੀ ਹੋਣਗੇ।ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ‘ਚ ਮੌਜੂਦਾ ਚੈਂਪੀਅਨ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹਨ। ਗਰੁੱਪ-ਬੀ ‘ਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸਕਾਟਲੈਂਡ ਤੇ ਬੰਗਲਾਦੇਸ਼ ਦੀਆਂ ਟੀਮਾਂ ਹਨ। ਇਸ ਕਾਰਨ ਭਾਰਤ ਨੂੰ ਅਭਿਆਸ ਮੈਚਾਂ ਵਿੱਚ ਦੂਜੇ ਗਰੁੱਪਾਂ ਦੀਆਂ ਟੀਮਾਂ ਦਾ ਸਾਹਮਣਾ ਕਰਨਾ ਪਵੇਗਾ।
ਮੈਚਾਂ ਦਾ ਸ਼ਡਿਊਲ
28 ਸਤੰਬਰ, ਸ਼ਨਿਚਰਵਾਰ – ਪਾਕਿਸਤਾਨ ਬਨਾਮ ਸਕਾਟਲੈਂਡ, ਦੁਬਈ
28 ਸਤੰਬਰ, ਸ਼ਨਿਚਰਵਾਰ – ਸ਼੍ਰੀਲੰਕਾ ਬਨਾਮ ਬੰਗਲਾਦੇਸ਼, ਦੁਬਈ
29 ਸਤੰਬਰ, ਐਤਵਾਰ – ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, ਦੁਬਈ
29 ਸਤੰਬਰ, ਐਤਵਾਰ – ਭਾਰਤ ਬਨਾਮ ਵੈਸਟ ਇੰਡੀਜ਼, ਦੁਬਈ
29 ਸਤੰਬਰ, ਐਤਵਾਰ – ਆਸਟ੍ਰੇਲੀਆ ਬਨਾਮ ਇੰਗਲੈਂਡ, ਦੁਬਈ
30 ਸਤੰਬਰ, ਸੋਮਵਾਰ – ਸ਼੍ਰੀਲੰਕਾ ਬਨਾਮ ਸਕਾਟਲੈਂਡ, ਦੁਬਈ
30 ਸਤੰਬਰ, ਸੋਮਵਾਰ- ਬੰਗਲਾਦੇਸ਼ ਬਨਾਮ ਪਾਕਿਸਤਾਨ, ਦੁਬਈ
1 ਅਕਤੂਬਰ, ਮੰਗਲਵਾਰ- ਇੰਗਲੈਂਡ ਬਨਾਮ ਨਿਊਜ਼ੀਲੈਂਡ, ਦੁਬਈ
1 ਅਕਤੂਬਰ, ਮੰਗਲਵਾਰ- ਦੱਖਣੀ ਅਫਰੀਕਾ ਬਨਾਮ ਭਾਰਤ, ਦੁਬਈ

Related posts

ਭਾਰਤੀ ਫੁੱਟਬਾਲ ਟੀਮ ਦੋਸਤਾਨਾ ਫੁੱਟਬਾਲ ਟੂਰਨਾਮੈਂਟ ‘ਚ ਕਰੇਗੀ ਵੀਅਤਨਾਮ ਦੀ ਚੁਣੌਤੀ ਦਾ ਸਾਹਮਣਾ

Bunty

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

admin

ਕ੍ਰਿਕੇਟਰ ਸ਼ਮੀ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਪਾਈ ਨਿਊਡ ਫੋਟੋ, ਬੋਲੀ ਝੂਠ ਦਾ ਬੁਰਕਾ ਪਾ ਕੇ ਸੱਚ ਨਹੀਂ ਲੁੱਕਦਾ

admin