Bollywood

ਆਮਿਰ ਖਾਨ ਦੀ ਬੇਟੀ ਇਰਾ ਦੀ ਹੋਈ ਮੰਗਣੀ

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਇਰਾ ਖਾਨ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਉਹ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਦੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਇਰਾ ਨੇ ਆਪਣੇ ਬੁਆਏਫ੍ਰੈਂਡ ਅਤੇ ਲਿਵ-ਇਨ ਪਾਰਟਨਰ ਨੂਪੁਰ ਸ਼ਿਕਰੇ ਨਾਲ ਮੰਗਣੀ ਕੀਤੀ ਹੈ। ਇਸ ਮੰਗਣੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਮਿਰ ਦੀ ਬੇਟੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਮੰਗਣੀ ਕਰ ਲਈ ਹੈ। ਇਸ ਖਾਸ ਮੌਕੇ ਦਾ ਵੀਡੀਓ ਖੁਦ ਇਰਾ ਨੇ ਸ਼ੇਅਰ ਕੀਤਾ ਹੈ।
ਇਰਾ ਨੇ ਵੀਡੀਓ ਸ਼ੇਅਰ ਕਰਕੇ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ। ਇਰਾ ਅਤੇ ਨੂਪੁਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇਰਾ ਨੂਪੁਰ ਨੂੰ 2020 ਤੋਂ ਡੇਟ ਕਰ ਰਹੀ ਹੈ। ਨੂਪੁਰ ਇੱਕ ਫਿਟਨੈਸ ਟ੍ਰੇਨਰ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੂਪੁਰ ਨੇ ਇਕ ਸ਼ੋਅ ‘ਚ ਇਰਾ ਨੂੰ ਪ੍ਰਪੋਜ਼ ਕੀਤਾ ਹੈ। ਵੀਡੀਓ ‘ਚ ਉਹ ਇਰਾ ਵੱਲ ਤੁਰਦਾ ਹੈ ਅਤੇ ਫਿਰ ਉਹ ਇਰਾ ਨੂੰ ਰਿੰਗ ਪਾਉਂਦਾ ਹੈ। ਨੂਪੁਰ ਨੇ ਗੋਡਿਆਂ ਭਾਰ ਬੈਠ ਕੇ ਇਰਾ ਨੂੰ ਪ੍ਰਪੋਜ਼ ਕੀਤਾ।
ਦਰਅਸਲ, ਇਰਾ ਖਾਨ ਬਾਲੀਵੁੱਡ ‘ਚ ਆਏ ਬਿਨਾਂ ਹੀ ਸੋਸ਼ਲ ਮੀਡੀਆ ਸਟਾਰ ਬਣ ਗਈ ਹੈ। ਸਟਾਰ ਕਿਡ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਇਰਾ ਖਾਨ ਦੇ ਇਸ ਖਾਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਹਨ।

Related posts

ਆਖਿਰਕਾਰ ਰਿਤਿਕ ਤੇ ਦੀਪਿਕਾ ‘ਫਾਈਟਰ’ ‘ਚ ਹੋਏ ਇਕੱਠੇ

admin

ਬਾਲੀਵੁੱਡ ਹੀਰੋ ਸੋਨੂੰ ਸੂਦ ਆਪਣੀ ਫਿਲਮ ਦੀ ਸਕ੍ਰੀਨਿੰਗ ਦੌਰਾਨ !

admin

ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Bunty