Australia & New Zealand

ਆਸਟ੍ਰੇਲੀਅਨ ਲੋਕ ਪਹਿਲਾਂ ਨਾਲੋਂ ਘੱਟ ਧਾਰਮਿਕ ਹੁੰਦੇ ਜਾ ਰਹੇ ਹਨ !

ਕੈਨਬਰਾ – ਆਸਟ੍ਰੇਲੀਅਨਾਂ ਵਿਚ ਰੱਬ ਦੀ ਪੂਜਾ ਨਾ ਕਰਨ ਦੀ ਸੰਭਾਵਨਾ ਵਧ ਰਹੀ ਹੈ ਅਤੇ ਇਸ ਦੀ ਪ੍ਰਵਾਸੀ ਪਰਿਵਾਰਾਂ ਤੋਂ ਸੰਭਾਵਨਾ ਜ਼ਿਆਦਾ ਹੈ। 2021 ਦੀ ਮਰਦਮਸ਼ਮਾਰੀ ਵਿਚ ਖੁਲਾਸਾ ਹੋਇਆ ਕਿ ਢਾਈ ਕਰੋੜ ਲੋਕ ਪਹਿਲਾਂ ਨਾਲੋਂ ਵਧੇਰੇ ਵਿਭਿੰਨ ਹਨ। ਇਸ ਤੋਂ ਦੇਸ਼ ਵਿਚ ਮਹੱਤਵਪੂਰਣ ਸਭਿਆਚਾਰਕ ਤਬਦੀਲੀਆਂ ਹੋਣ ਦਾ ਵੀ ਪਤਾ ਲਗਦਾ ਹੈ। ਪਹਿਲੀ ਵਾਰ ਅੱਧੇ ਤੋਂ ਵੀ ਘੱਟ ਆਸਟ੍ਰੇਲੀਅਨਾਂ ਦੀ ਇਸਾਈ ਵਜੋਂ ਪਛਾਣ ਕੀਤੀ ਗਈ ਹੈ ਫਿਰ ਵੀ 43 ਫ਼ੀਸਦੀ ਜਨਸੰਖਿਆ ਦੇ ਐਲਾਨ ਨਾਲ ਇਸਾਈ ਦੇਸ਼ ਦਾ ਸਭ ਤੋਂ ਆਮ ਧਰਮ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਆਸਟ੍ਰੇਲੀਅਨਾਂ ਜਿਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਦੀ ਗਿਣਤੀ 38.9 ਫ਼ੀਸਦੀ ਹੈ ਜਿਹੜੀ 2016 ਵਿਚ 30.1 ਫ਼ੀਸਦੀ ਸੀ। ਇਸਾਈ ਧਰਮ 1966 ਤਕ 90 ਫ਼ੀਸਦੀ ਆਸਟ੍ਰੇਲੀਅਨਾਂ ਦਾ ਧਰਮ ਸੀ ਜਦੋਂ ਇਸ ਦਾ ਦਬਦਬਾ ਘਟਣਾ ਸ਼ੁਰੂ ਹੋਇਆ ਸੀ। ਏ ਬੀ ਐਸ ਦਾ ਕਹਿਣਾ ਕਿ ਪ੍ਰਵਾਸ ਨੇ ਉਸ ਸਮੇਂ ਤੋਂ ਰੁਝਾਨਾਂ ਨੂੰ ਪ੍ਰਭਾਵਤ ਕੀਤਾ ਹੈ, ਭਾਵੇਂ ਬਹੁਤੀ ਤਬਦੀਲੀ ਨਾਸਤਿਕ ਅਤੇ ਧਰਮ ਨਿਰਪੱਖਤਾ ਵਿਸ਼ਵਾਸ਼ਾਂ ਦੇ ਵਾਧੇ ਕਾਰਨ ਹੋਈ ਹੈ।

ਤਾਜ਼ਾ ਮਰਦਮਸ਼ਮਾਰੀ ਮੁਤਾਬਿਕ ਤੇਜ਼ੀ ਨਾਲ ਵਧਣ ਵਾਲੇ ਧਰਮ ਹਿੰਦੂ ਮਤ (ਜਨਸੰਖਿਆ ਦਾ 2.7 ਫ਼ੀਸਦੀ) ਅਤੇ ਇਸਲਾਮ (3.2 ਫ਼ੀਸਦੀ) ਹਨ ਪਰ ਇਨ੍ਹਾਂ ਦੇ ਪੂਜਾ ਕਰਨ ਵਾਲੇ ਘੱਟ ਗਿਣਤੀ ਵਿਚ ਹੀ ਹਨ। ਜਦੋਂ ਆਸਟ੍ਰੇਲੀਆ ਵਿਚ ਸਮਲਿੰਗੀ ਵਿਆਹਾਂ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਸਮੇਂ ਤੋ ਡਾਟਾ ਇਕੱਤਰ ਕਰਨ ਲਈ 2021 ਦੀ ਵੀ ਸਭ ਤੋਂ ਪਹਿਲੀ ਮਰਦਮਸ਼ਮਾਰੀ ਸੀ। ਇਨ੍ਹਾਂ ਵਿਆਹਾਂ ਵਿਚੋਂ 24000 ਵਿਆਹ ਅਧਿਕਾਰਤ ਤੌਰ ’ਤੇ ਦਰਜ ਕੀਤੇ ਗਏ ਹਨ।

Related posts

ਆਸਟ੍ਰੇਲੀਆ ਦਾ ਮੁਰੁਜੁਗਾ ਵਿਸ਼ਵ ਵਿਰਾਸਤ ਸੂਚੀ ਵਿੱਚ ਦਰਜ !

admin

Prime Minister Scott Morrison’s Message on Guru Nanak Purb

admin

ਆਸਟ੍ਰੇਲੀਆ ‘ਚ ਭਾਰਤ ਨੇ ਚੀਨ ਨੂੰ ਪਛਾੜਿਆ ਤੇ ਪੰਜਾਬੀ ਬੋਲਣ ਵਾਲਿਆਂ ਦਾ ਹੜ !

admin