International

ਇਜ਼ਰਾਈਲ ਨੇ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਕੀਤਾ ਢੇਰ

ਯੇਰੂਸ਼ਲਮ – ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਹੈ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਆਈਡੀਐਫ ਨੇ ਕਿਹਾ ਕਿ ਉਨ੍ਹਾਂ ਨੇ 27 ਸਤੰਬਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ ਬੰਕਰ ਬਸਟਰ ਬੰਬ ਨਾਲ ਹਵਾਈ ਹਮਲਾ ਕੀਤਾ, ਜਿੱਥੇ ਨਸਰੁੱਲਾ ਵੀ ਮੌਜੂਦ ਸੀ।
ਆਈਡੀਐਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਦੁਨੀਆ ਨੂੰ ਹੁਣ ਨਸਰੁੱਲਾ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਦਹਿਸ਼ਤ ਨਹੀਂ ਫੈਲਾ ਸਕੇਗਾ। ਹਾਲਾਂਕਿ ਹਿਜ਼ਬੁੱਲਾ ਵੱਲੋਂ ਅਜੇ ਤੱਕ ਨਸਰੁੱਲਾ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ’ਚ ਭਾਸ਼ਣ ਦੇਣ ਤੋਂ ਬਾਅਦ ਆਪਣੇ ਹੋਟਲ ਦੇ ਕਮਰੇ ਤੋਂ ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਮਲੇ ਤੋਂ ਬਾਅਦ, ਇਜ਼ਰਾਈਲ ਦੇ ਪੀਐਮ ਦਫਤਰ ਨੇ ਨੇਤਨਯਾਹੂ ਦੀ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿਚ ਉਹ ਇੱਕ ਲੈਂਡਲਾਈਨ ਫੋਨ ਤੋਂ ਲੇਬਨਾਨ ਵਿੱਚ ਹਮਲੇ ਦਾ ਆਦੇਸ਼ ਦੇ ਰਿਹਾ ਹੈ।ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ 60 ਬੰਕਰ ਰਾਕੇਟ ਦਾਗੇ ਗਏ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਇਸ ਭਿਆਨਕ ਹਮਲੇ ’ਚ ਹਿਜ਼ਬੁੱਲਾ ਦਾ ਹੈੱਡਕੁਆਰਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਹਿਜ਼ਬੁੱਲਾ ਹੈੱਡਕੁਆਰਟਰ ਵਿੱਚ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ। ਜੋ ਅੰਦਰ ਸੀ ਸਾਰੇ ਮਾਰੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਕੱਲ੍ਹ ਸ਼ਾਮ ਤੋਂ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨਾਲ ਸੰਪਰਕ ਟੁੱਟ ਗਿਆ ਸੀ।ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਜਨਮ 31 ਅਗਸਤ 1960 ਨੂੰ ਬੁਰਜ ਹਮੂਦ, ਬੇਰੂਤ ਵਿੱਚ ਹੋਇਆ ਸੀ। ਜਦੋਂ ਉਹ ਹਿਜ਼ਬੁੱਲਾ ਵਿਚ ਸ਼ਾਮਲ ਹੋਇਆ ਤਾਂ ਉਹ ਸਿਰਫ 22 ਸਾਲਾਂ ਦਾ ਸੀ। ਨਸਰੁੱਲਾ ਨੇ 1992 ਵਿੱਚ ਇਸ ਸਮੂਹ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਸੀ। ਇਸ ਸਮੇਂ ਉਨ੍ਹਾਂ ਦੀ ਉਮਰ 32 ਸਾਲ ਦੇ ਕਰੀਬ ਸੀ। ਹਸਨ ਨਸਰੱਲਾ ਦੀ ਅਗਵਾਈ ਵਿੱਚ ਹਿਜ਼ਬੁੱਲਾ ਸਮੂਹ ਦੀ ਪ੍ਰਸਿੱਧੀ ਵਿੱਚ ਕਾਫ਼ੀ ਵਾਧਾ ਹੋਇਆ। 64 ਸਾਲ ਦੀ ਉਮਰ ਵਿੱਚ, ਨਸਰੁੱਲਾ ਨੂੰ ਲੇਬਨਾਨ ਵਿੱਚ ਇੱਕ ਵੱਡਾ ਨੇਤਾ ਮੰਨਿਆ ਜਾਂਦਾ ਸੀ।
ਹਿਜ਼ਬੁੱਲਾ ਚੀਫ ਦੀ ਮੌਤ ਤੋਂ ਘਬਰਾਇਆ ਈਰਾਨ, ਅਯਾਤੁੱਲਾ ਅਲੀ ਖਮੇਨੀ ਨੂੰ ਖ਼ੁਫ਼ੀਆ ਟਿਕਾਣੇ ‘ਤੇ ਭੇਜਿਆ
ਇਜ਼ਰਾਈਲ ਲਗਾਤਾਰ ਲੇਬਨਾਨ ਦੇ ਸ਼ਹਿਰਾਂ ‘ਤੇ ਮਿਜ਼ਾਈਲ ਹਮਲੇ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਇਜ਼ਰਾਈਲੀ ਰੱਖਿਆ ਬਲ ਨੇ ਦੱਖਣੀ ਬੇਰੂਤ ਦੇ ਇਕ ਖੇਤਰ ਵਿਚ ਇਕ ਜ਼ਬਰਦਸਤ ਹਵਾਈ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਹਿਜ਼ਬੁੱਲਾ ਚੀਫ ਨਸਰੁੱਲਾ ਮਾਰਿਆ ਗਿਆ ਹੈ। ਇਨ੍ਹਾਂ ਹਮਲਿਆਂ ਦਾ ਅਸਰ ਹੁਣ ਈਰਾਨ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੇਸ਼ ਦੇ ਅੰਦਰ ਸੁਰੱਖਿਅਤ ਖ਼ੁਫ਼ੀਆ ਟਿਕਾਣੇ ‘ਤੇ ਭੇਜ ਦਿੱਤਾ ਗਿਆ ਹੈ। ਸਮਾਚਾਰ ਏਜੰਸੀ ਰਾਇਟਰਜ਼ ਨੇ ਤਹਿਰਾਨ ਦੇ ਦੋ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਖਮੇਨੀ ਨੇ ਤਹਿਰਾਨ ‘ਚ ਸੁਰੱਖਿਆ ਪ੍ਰੀਸ਼ਦ ਨਾਲ ਅਹਿਮ ਬੈਠਕ ਕੀਤੀ ਸੀ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin