Bollywood

ਇਸ਼ਕ ਦੇ ਚਰਚੇ ਮਗਰੋਂ ਹੁਣ ਅਨੂਪ ਜਲੋਟਾ ਕਰਨਗੇ ਜਸਲੀਨ ਦਾ ਕੰਨਿਆਦਾਨ

ਮੁੰਬਈ: ਬਿੱਗ-ਬੌਸ 12 ਦਾ ਹਿੱਸਾ ਰਹੇ ਭਜਨ ਸਮਰਾਟ ਕਹੇ ਜਾਣ ਵਾਲੇ ਅਨੂਪ ਜਲੋਟਾ ਤੇ ਉਨ੍ਹਾਂ ਦੀ ਸ਼ਾਗਿਰਦ ਤੇ ਗਾਇਕਾ ਜਸਲੀਨ ਮਥਾਰੂ ਵਿਚਾਲੇ ਇਸ਼ਕ ਦੀ ਚਰਚਾ ਕਾਰਨ ਸ਼ੋਅ ਕਾਫੀ ਸੁਰਖ਼ੀਆਂ ‘ਚ ਰਿਹਾ ਸੀ। ਸ਼ੋਅ ਤੋਂ ਬਾਹਰ ਆਉਣ ‘ਤੇ ਦੋਵਾਂ ਨੇ ਇਸ ਰਿਸ਼ਤੇ ਨੂੰ ਬੇਬੁਨਿਆਦ ਤੇ ਗਲਤ ਠਹਿਰਾਉਣ ਦੀ ਪੂਰੀ ਵਾਹ ਲਾਈ ਸੀ ਪਰ ਅਨੂਪ ਜਲੋਟਾ ਹੁਣ ਜਸਲੀਨ ਮਥਾਰੂ ਲਈ ਮੈਚਮੇਕਰ ਬਣ ਗਏ ਹਨ।ਅਨੂਪ ਜਲੋਟਾ ਤੇ ਜਸਲੀਨ ਮਥਾਰੂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਜਸਲੀਨ ਜਿਸ ਲੜਕੇ ਨਾਲ ਵਿਆਹ ਲਈ ਗੱਲਬਾਤ ਕਰ ਰਹੀ ਹੈ, ਉਹ ਭੋਪਾਲ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਕਾਸਮੈਟਿਕ ਡਾਕਟਰ ਹੈ।ਜਸਲੀਨ ਨੇ ਦੱਸਿਆ ਕਿ “ਕਰੀਬ ਦੋ ਹਫ਼ਤੇ ਪਹਿਲਾਂ ਜਲੋਟਾ ਜੀ ਨੇ ਉਸ ਲੜਕੇ ਨਾਲ ਜਾਣੂ ਕਰਵਾਇਆ ਸੀ। ਸਾਡੇ ਦੋਵਾਂ ‘ਚ ਖੂਬ ਗੱਲਬਾਤ ਹੁੰਦੀ ਹੈ ਤੇ ਸਾਨੂੰ ਇੱਕ ਦੂਜੇ ਨੂੰ ਖੂਬ ਜਾਣਨ ਦਾ ਮੌਕਾ ਮਿਲ ਰਿਹਾ ਹੈ। ਲੌਕਡਾਊਨ ਕਾਰਨ ਅਸੀਂ ਮਿਲ ਨਹੀਂ ਪਾ ਰਹੇ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਅਸੀਂ ਮਿਲਾਂਗੇ ਤੇ ਸਭ ਕੁਝ ਠੀਕ ਰਿਹਾ ਤਾਂ ਅਸੀਂ ਵਿਆਹ ਕਰਾਵਾਂਗੇ।”ਜਸਲੀਨ ਨੇ ਲੜਕੇ ਦਾ ਨਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਦੱਸਿਆ ਕਿ ਪਿਛਲੇ ਸਾਲ ਲੜਕੇ ਦਾ ਵਿਆਹ ਹੋਇਆ ਸੀ ਤੇ ਫਿਲਹਾਲ ਤਲਾਕ ਪ੍ਰਕਿਰਿਆ ਚੱਲ ਰਹੀ ਹੈ। ਪੁੱਛੇ ਜਾਣ ‘ਤੇ ਜਸਲੀਨ ਨੇ ਦੱਸਿਆ ਕਿ ਲੜਕੇ ਨੇ ਕਦੇ ਵੀ ਉਸ ਤੋਂ ਅਨੂਪ ਜਲੋਟਾ ਤੇ ਉਸ ਦੇ ਇਸ਼ਕ ਦੀ ਚਰਚਾ ਬਾਰੇ ਕੋਈ ਸਵਾਲ ਨਹੀਂ ਪੁੱਛਿਆ। ਉਸ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਾਡਾ ਰਿਸ਼ਤਾ ਗੁਰੂ ਸ਼ਾਗਿਰਦ ਦਾ ਹੈ।ਓਧਰ ਅਨੂਪ ਜਲੋਟਾ ਦਾ ਕਹਿਣਾ ਕਿ ਉਹ ਲੜਕੇ ਦੇ ਪਰਿਵਾਰ ਨੂੰ 5-6 ਸਾਲ ਤੋਂ ਜਾਣਦੇ ਹਨ। ਲੜਕਾ ਚੰਗੇ ਘਰ ਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਿਗਬੌਸ ‘ਚੋਂ ਬਾਹਰ ਆਉਂਦਿਆਂ ਹੀ ਕਿਹਾ ਸੀ ਕਿ ਮੈਂ ਜਸਲੀਨ ਦਾ ਕੰਨਿਆ ਦਾਨ ਕਰਾਂਗਾ।ਅਨੂਪ ਜਲੋਟਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਜਸਲੀਨ ਲਈ ਕੈਨੇਡਾ ਦਾ ਮੁੰਡਾ ਦੇਖਿਆ ਸੀ ਪਰ ਉਸ ਦੀ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਜਸਲੀਨ ਕੈਨੇਡਾ ਸੈੱਟ ਹੋਵੇ ਪਰ ਕਰੀਅਰ ਛੱਡ ਕੇ ਕਿਸੇ ਹੋਰ ਦੇਸ਼ ਵੱਸਣ ਦਾ ਜਸਲੀਨ ਦਾ ਇਰਾਦਾ ਨਹੀਂ ਸੀ ਜਿਸ ਕਾਰਨ ਗੱਲ ਅੱਗੇ ਨਹੀਂ ਵਧ ਸਕੀ।

Related posts

ਐਮਟੀਵੀ ਇੰਡੀਆ ਦੇ ਕਈ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣ ਵਜੋਂ ਜਾਣੀ ਜਾਂਦੀ ਦਿਵਿਆ ਅਗਰਵਾਲ

Bunty

ਅਪਸਰਾ ਬਣਕੇ ਪੁੱਜੀ ਉਰਵਸ਼ੀ ਰੌਤੇਲਾ, ਗਲ਼ੇ ਦਾ ਹਾਰ ਬਣਿਆ ਖਿੱਚ ਦਾ ਕੇਂਦਰ

Bunty

ਅਭਿਨੇਤਰੀ ਬਣਨ ਦਾ ਮੇਰਾ ਇਰਾਦਾ ਨਹੀਂ ਸੀ, ਇਸ ਨੂੰ ਕਿਸਮਤ ਹੀ ਕਹਾਂਗੀ : ਸੰਦੀਪਾ ਧਰ

Bunty