Bollywood

ਜੈਕਲੀਨ ਫਰਨਾਂਡੀਜ਼ ਤੋਂ ਅੱਜ ਫਿਰ ਪੁੱਛਗਿੱਛ ਹੋਵੇਗੀ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਬੁਰੀ ਤਰ੍ਹਾਂ ਫਸ ਗਈ ਹੈ। ਇਸ ਸਬੰਧ ‘ਚ ਜੈਕਲੀਨ ਫਰਨਾਂਡੀਜ਼ ਅੱਜ ਦਿੱਲੀ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗੀ। ਦਿੱਲੀ ਪੁਲਿਸ ਅੱਜ ਜੈਕਲੀਨ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਜੈਕਲੀਨ ਲਈ ਸਵਾਲਾਂ ਦੀ ਲੰਬੀ ਸੂਚੀ ਵੀ ਤਿਆਰ ਹੈ। ਇਸ ਤੋਂ ਪਹਿਲਾਂ ਜੈਕਲੀਨ ਸੋਮਵਾਰ ਨੂੰ ਪੁੱਛਗਿੱਛ ਲਈ ਜਾਂਚ ‘ਚ ਪੇਸ਼ ਨਹੀਂ ਹੋ ਸਕੀ। ਜੈਕਲੀਨ ਨੂੰ 14 ਸਤੰਬਰ ਨੂੰ ਦੁਬਾਰਾ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਜੈਕਲੀਨ ਨੂੰ ਸਭ ਤੋਂ ਪਹਿਲਾਂ 29 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹ ਪੁੱਛਗਿੱਛ ‘ਚ ਸ਼ਾਮਲ ਨਹੀਂ ਹੋ ਸਕੀ।

Related posts

‘ਗੱਬਰ’ ਤੇ ‘ਮੋਗੈਂਬੋ’ ਬਣ ਕੇ ਮੁਕਾਬਲੇਬਾਜ਼ਾਂ ਦੀਆਂ ਮੁਸ਼ਕਲਾਂ ਵਧਾਉਣਗੇ ‘ਬਿੱਗ ਬੌਸ’

Bunty

ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਲਿਆ ਇਹ ਫੈਸਲਾ!

Bunty

ਰਸ਼ਮਿਕਾ ਮੰਦਾਨਾ ਤੇ ਵਿੱਕੀ ਕੌਸ਼ਲ ਦੀ ਅੰਡਰਵੀਅਰ ਐਡ ਨੂੰ ਦੇਖ ਭੜਕੇ ਲੋਕ

Bunty