India

ਈਡੀ ਦੀ ਰੇਡ ‘ਚ ਸਤੇਂਦਰ ਜੈਨ ਦੇ ਘਰੋਂ ਮਿਲੇ ਤਿੰਨ ਕਰੋੜ ਰੁਪਏ ਕੈਸ਼

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਈਡੀ ਨੇ ਛਾਪੇਮਾਰੀ ਵਿੱਚ ਕਰੀਬ ਤਿੰਨ ਕਰੋੜ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਜੈਨ ਦੇ ਟਿਕਾਣੇ ਤੋਂ ਸੋਨੇ ਦੇ ਸਿੱਕੇ, ਬਿਸਕੁਟ ਅਤੇ ਵੱਡੀ ਮਾਤਰਾ ਵਿਚ ਚਾਂਦੀ ਵੀ ਮਿਲੀ ਹੈ।

ਈਡੀ ਦੀ ਟੀਮ ਨੇ ਸੋਮਵਾਰ ਨੂੰ ਜੈਨ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੀ ਟੀਮ ਨੇ ਸਵੇਰੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਈਡੀ ਦੇ ਛਾਪੇ ਮੰਗਲਵਾਰ ਸਵੇਰੇ ਵੀ ਜਾਰੀ ਰਹੇ। ਇਸੇ ਛਾਪੇਮਾਰੀ ਦੌਰਾਨ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਈਡੀ ਨੇ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਅਦਾਲਤ ਤੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।

Related posts

ਪਰਾਲ਼ੀ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਫਟਕਾਰ, ਪੰਜਾਬ-ਹਰਿਆਣਾ ਤੋਂ ਮੰਗੇ ਜਵਾਬ

Bunty

ਛੇਵੇਂ ਪੜਾਅ ਲਈ ਚੋਣ ਪ੍ਰਚਾਰ ਥੰਮਿਆ, 25 ਮਈ ਨੂੰ 8 ਰਾਜਾਂ ਦੀਆਂ 58 ਸੀਟਾਂ ’ਤੇ ਹੋਵੇਗੀ ਵੋਟਿੰਗ

Bunty

ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਆਨਲਾਈਨ ਨਫ਼ਰਤ ਭਰੇ ਭਾਸ਼ਣ ਨਾਲ ਨਜਿੱਠਣ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼

Bunty