International

ਈਰਾਨ: ਸਪੀਕਰ ਮੁਹੰਮਦ ਕਾਲਿਬਾਫ਼ ਲੜੇਗਾ ਰਾਸ਼ਟਰਪਤੀ ਚੋਣ

ਦੁਬਈ – ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲਿਬਾਫ਼ ਨੇ 28 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਸ ਨੇ ਚੋਣ ਲੜਨ ਲਈ ਰਜਿਸਟਰੇਸ਼ਨ ਕਰਵਾਈ ਹੈ। ਹੈਲੀਕਾਪਟਰ ਹਾਦਸੇ ’ਚ ਇਬਰਾਹਿਮ ਰਈਸੀ ਦੀ ਮੌਤ ਮਗਰੋਂ ਰਾਸ਼ਟਰਪਤੀ ਚੋਣ ਲਈ ਰਜਿਸਟਰੇਸ਼ਨ ਕਰਾਉਣ ਦਾ ਅੱਜ ਆਖਰੀ ਦਿਨ ਸੀ। ਕਾਲਿਬਾਫ਼ ਨੇ ਰਾਸ਼ਟਰਪਤੀ ਅਹੁਦੇ ਲਈ ਪਹਿਲਾਂ ਵੀ ਚੋਣਾਂ ਲੜੀਆਂ ਸਨ ਪਰ ਉਹ ਨਾਕਾਮ ਰਿਹਾ ਸੀ ਜਿਸ ਮਗਰੋਂ ਉਹ ਸਪੀਕਰ ਬਣਿਆ ਸੀ। ਉਸ ਨੂੰ ਹੁਣੇ ਜਿਹੇ ਸੰਸਦ ਦਾ ਮੁੜ ਸਪੀਕਰ ਚੁਣਿਆ ਗਿਆ ਹੈ। ਕਾਲਿਬਾਫ਼ ਨੇ 1999 ’ਚ ਇਰਾਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਹਿੰਸਕ ਤਸ਼ੱਦਦ ਲਈ ਰਿਵੋਲਿਊਸ਼ਨਰੀ ਗਾਰਡ ਦੇ ਜਨਰਲ ਦੀ ਹਮਾਇਤ ਕੀਤੀ ਸੀ। ਉਸ ਨੇ ਦੇਸ਼ ਦੇ ਪੁਲੀਸ ਮੁਖੀ ਵਜੋਂ ਸੇਵਾ ਨਿਭਾਉਂਦਿਆਂ 2003 ’ਚ ਇਰਾਨੀ ਵਿਦਿਆਰਥੀਆਂ ਖ਼ਿਲਾਫ਼ ਗੋਲੀਆਂ ਚਲਾਉਣ ਦੇ ਵੀ ਹੁਕਮ ਦਿੱਤੇ ਸਨ।

Related posts

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ

admin

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

admin

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

admin