India

ਈ. ਡੀ. ਦਾ ਆਪ ਨੇਤਾ ਤੇ ਸ਼ਿਕੰਜਾ, ਮੰਤਰੀ ਰਾਜ ਕੁਮਾਰ ਦੇ ਕੰਪਲੈਕਸਾਂ ਤੇ ਛਾਪੇਮਾਰੀ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਸਬੰਧੀ ਇਕ ਮਾਮਲੇ ਦੀ ਜਾਂਚ ਤਹਿਤ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਜ ਕੁਮਾਰ ਆਨੰਦ ਦੇ ਕੰਪਲੈਕਸਾਂ ਅਤੇ ਕੁਝ ਹੋਰ ਥਾਵਾਂ ’ਤੇ ਅੱਜ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਮੰਤਰੀ ਦੇ ਕੰਪਲੈਕਸਾਂ ਸਮੇਤ ਇਕ ਦਰਜਨ ਥਾਵਾਂ ’ਤੇ ਸਵੇਰੇ ਸਾਢੇ 7 ਵਜੇ ਛਾਪੇਮਾਰੀ ਕੀਤੀ ਗਈ। ਛਾਪਾ ਮਾਰ ਰਹੇ ਈ. ਡੀ. ਟੀਮ ਨਾਲ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਇਕ ਟੀਮ ਵੀ ਹੈ। ਆਨੰਦ ਦੇ ਖ਼ਿਲਾਫ ਜਾਂਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਅੰਤਰਰਾਸ਼ਟਰੀ ਹਵਾਲਾ ਲੈਣ-ਦੇਣ ਤੋਂ ਇਲਾਵਾ 7 ਕਰੋੜ ਰੁਪਏ ਤੋਂ ਵੱਧ ਦੀ ਕਸਟਮ ਚੋਰੀ ਲਈ ਦਰਾਮਦ ਬਾਰੇ ਗਲਤ ਜਾਣਕਾਰੀ ਦੇਣ ਨੂੰ ਲੈ ਕੇ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਜਾਂਚ ਇਸ ਚਾਰਜਸ਼ੀਟ ਨਾਲ ਸਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਥਾਨਕ ਅਦਾਲਤ ਨੇ ਹਾਲ ਹੀ ’ਚ 49 ਇਸਤਗਾਸਾ ਦੀ ਸ਼ਿਕਾਇਤ ਦਾ ਨੋਟਿਸ ਲਿਆ ਸੀ, ਜਿਸ ਤੋਂ ਬਾਅਦ ਈ. ਡੀ. ਨੇ ਆਨੰਦ ਅਤੇ ਕੁਝ ਹੋਰਨਾਂ ਵਿਰੁੱਧ ਤਹਿਤ ਕੇਸ ਦਰਜ ਕੀਤਾ ਸੀ। ਆਨੰਦ (57) ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ’ਚ ਸਮਾਜ ਭਲਾਈ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਭਲਾਈ ਮੰਤਰੀ ਹਨ। ਉਹ ਪਟੇਲ ਨਗਰ ਤੋਂ ਵਿਧਾਇਕ ਹਨ।

Related posts

ਸੁਤੰਤਰਤਾ ਦਿਵਸ ‘ਤੇ SI ਰਾਕੇਸ਼ ਡੋਵਾਲ ਨੂੰ ਮਰਨ ਉਪਰੰਤ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਉਤਰਾਖੰਡ ਦੇ 8 ਹੋਰ ਅਧਿਕਾਰੀ ਵੀ ਹੋਣਗੇ ਸਨਮਾਨਿਤ

Bunty

ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਡੇ-ਵੱਡੇ ਦਾਅਵਿਆਂ ਦੀ CAG ਨੇ ਕੱਢੀ ਹਵਾ

Bunty

ਐਲ.ਜੀ. ਵੱਲੋਂ ‘ਸਿੱਖ ਫ਼ਾਰ ਜਸਟਿਸ’ ਤੋਂ ਫੰਡਿੰਗ ਮਾਮਲੇ ਦੀ ਐਨ.ਆਈ.ਏ. ਜਾਂਚ ਦੀ ਸਿਫ਼ਾਰਿਸ਼

Bunty