LiteraturePunjab

ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀ ਪੁਸਤਕ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਲੋਕ ਅਰਪਨ

ਪ੍ਰਸਿੱਧ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀ ਪੁਸਤਕ 'ਚੀਸ ਚੁਰਾਸੀ' ਲੋਕ ਅਰਪਨ ਕਰਦੇ ਹੋਏ ਮੋਤਾ ਸਿੰਘ ਸਰਾਏ ਅਤੇ ਨਾਲ ਖੜੇ ਹਨ ਉਸਤਾਦ ਸ਼ਾਇਰ ਗੁਰਦਿਆਲ ਰੋਸ਼ਨ, ਹਰਜਿੰਦਰ ਕੰਗ, ਸੰਤ ਸੰਧੂ, ਪ੍ਰਿੰ. ਗੁਰਮੀਤ ਸਿੰਘ ਪਲਾਹੀ, ਬਲਦੇਵ ਰਾਜ ਕੋਮਲ, ਮਨੋਜ ਫਗਵਾੜਵੀ, ਰਵਿੰਦਰ ਚੋਟ, ਕਮਲੇਸ਼ ਸੰਧੂ,ਪਰਵਿੰਦਰ ਜੀਤ ਸਿੰਘ।

ਫਗਵਾੜਾ – ਪੰਜਾਬੀ ਦੇ ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀਆਂ ਦੋ ਪੁਸਤਕਾਂ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਫਗਵਾੜਾ ਵਿਖੇ ਸਕੇਪ ਸਾਹਿਤਕ ਸੰਸਥਾ ਦੇ ਸਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਲੇਖਕਾਂ, ਪਾਠਕਾਂ ਦੀ ਹਾਜ਼ਰੀ ਵਿੱਚ ਯੂਰਪੀਅਨ ਪੰਜਾਬੀ ਸੱਥ (ਯੂ.ਕੇ) ਦੇ ਸੰਚਾਲਕ ਮੋਤਾ ਸਿੰਘ ਸਰਾਏ ਵਲੋਂ ਲੋਕ ਅਰਪਨ ਕੀਤੀਆਂ ਗਈਆਂ। ਇਸ ਸਮੇਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ,ਉੱਘੇ ਗੀਤਕਾਰ ਹਰਜਿੰਦਰ ਕੰਗ , ਜੁਝਾਰਵਾਦੀ ਕਵੀ ਸੰਤ ਸੰਧੂ ,ਉੱਘੇ ਕਾਲਮਨਵੀਸ, ਲੇਖਕ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਹਾਜ਼ਰ ਸਨ।

ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਚਰਨਜੀਤ ਸਿੰਘ ਪੰਨੂ ਨੇ ‘ਚੀਸ ਚੁਰਾਸੀ’ ਨਿਰਭੈ ਹੋ ਕਿ ਲਿਖੀ ਹੈ। ਉਸਦੀ ਪੁਸਤਕ ਦੇ ਸ਼ਬਦ ਲੋਕ ਮੰਚ ਗਹਿਰੇ ਉਤਰਨ ਦੀ ਸਮਰੱਥਾ ਰੱਖਦੇ ਹਨ। ‘ਚੀਸ ਚੁਰਾਸੀ’ ਪੁਸਤਕ ਦਾ ਅੰਦਾਜ਼ੇ ਬਿਆਨ ਸਾਦਗੀ ਸੱਪਸ਼ਟਤਾ ਭਰਪੂਰ ਹੈ।  ਉਹਨਾ ਦੀ ਦੂਸਰੀ ਪੁਸਤਕ ‘ਨਾਰਥ ਪੋਲ’ ਇੱਕ ਇਹੋ ਜਿਹਾ ਰੋਚਕ ਸਫ਼ਰਨਾਮਾ ਹੈ, ਜੋ ਪਾਠਕਾਂ ਲਈ ਭਰਪੂਰ ਜਾਣਕਾਰੀ ਉਪਲੱਬਧ ਕਰਵਾਉਂਦਾ ਹੈ।

Related posts

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

Bunty

ਸੂਰਜਕੁੰਡ ਕ੍ਰਾਫਟ ਮੇਲਾ -2024 ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਕਰਣਗੇ ਉਦਘਾਟਨ

Bunty

ਲਖੀਮਪੁਰਾ ਕਾਂਡ; ਸਵੇਰੇ ਸ਼ਰਧਾਂਜਲੀਆਂ ਤੇ ਸ਼ਾਮ ਨੂੰ ਹੋਣਗੇ ਕੈਂਡਲ ਮਾਰਚ

Bunty