Punjab

ਐਟਲਾਂਟਿਸ ਹਸਪਤਾਲ ਵਿਖੇ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ

ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਮਨਾਏ ਗਏ ਅੰਗ ਦਾਨ ਦਿਵਸ ਪ੍ਰੋਗਰਾਮ ਮੌਕੇ ਡਾ. ਤਰਨਦੀਪ ਕੌਰ, ਵੰਦਨਾ, ਦੀਪਤੀ ਸ਼ਰਮਾ ਕਾਲਜ ਵਿਦਿਆਰਥੀ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਲੋਕਾਂ ’ਚ ਅੰਗ ਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਟਲਾਂਟਿਸ ਹਸਪਤਾਲ ਵਿਖੇ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ  ਮਨਾਇਆ ਗਿਆ ਉਕਤ ਦਿਵਸ ‘ਡਰ ਤੋਂ ਉਮੀਦ ਵੱਲ: ਅੰਗਦਾਨ ਰਾਹੀਂ ਜੀਵਨ ਦੀ ਰੱਖਿਆ’ ਵਿਸ਼ੇ ’ਤੇ ਅਧਾਰਿਤ ਸੀ।

ਇਹ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰੋਗਰਾਮ ਮੈਡੀਕਲ-ਸਰਜੀਕਲ ਨਰਸਿੰਗ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਵੰਦਨਾ ਅਤੇ ਨਰਸਿੰਗ ਟਿਊਟਰ ਦੀਪਤੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਹਸਪਤਾਲ ਵਿਖੇ ਸਮੂਹ ਪ੍ਰਸ਼ਾਸਨਿਕ ਸਟਾਫ਼ ਦੀ ਮੌਜੂਦਗੀ ’ਚ ਅੰਗਦਾਨ ਸਬੰਧੀ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਅੰਗਦਾਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਰਸਾਉਂਦੇ ਚਾਰਟ ਵੀ ਪ੍ਰਦਰਸ਼ਿਤ ਕੀਤੇ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਓ. ਪੀ. ਡੀ. ’ਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 100 ਵਿਅਕਤੀਆਂ ਨੂੰ ਅੰਗਦਾਨ ਸਬੰਧੀ ਵਿਸਥਾਰਪੂਰਵਕ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ। ਇਸ ਦੌਰਾਨ ਡਾ. ਤਰਨਦੀਪ ਕੌਰ, ਵੰਦਨਾ ਅਤੇ ਦੀਪਤੀ ਸ਼ਰਮਾ ਨੇ ਅੰਗਦਾਨ ਦੇ ਮਹੱਤਵ ਅਤੇ ਪ੍ਰੋਗਰਾਮ ਦੇ ਵਿਸ਼ੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਮ ਲੋਕਾਂ ਨੂੰ ਅੰਗਦਾਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਗਦਾਨ ਅਤੇ ਮੈਡੀਕਲ ਦੇਖਭਾਲ ਨਾਲ ਸਬੰਧਿਤ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਤੱਥਪੂਰਨ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਡਾ. ਕੁਲਦੀਪ ਸ਼ਰਮਾ (ਐਗਜ਼ੀਕਿਊਟਿਵ ਡਾਇਰੈਕਟਰ), ਡਾ. ਵਿਨੋਦ ਸ਼ਰਮਾ (ਹੈੱਡ ਐਡਮਿਨਿਸਟਰੇਟਰ), ਡਾ. ਵੀਰੂ ਅਤੇ ਡਾ. ਰਣਜੀਤ ਕੌਰ (ਮੈਡੀਕਲ ਸੁਪਰਡੈਂਟ) ਨੇ ਜਾਗਰੂਕਤਾ ਮੁਹਿੰਮ ’ਚ ਵਿਦਿਆਰਥੀਆਂ ਦੁਆਰਾ ਵਿਖਾਏ ਗਏ ਉਤਸ਼ਾਹ ਅਤੇ ਜੋਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਹਸਪਤਾਲ ਦੇ ਸਟਾਫ਼ ਨਾਲ ਸਹਿਯੋਗ ਨੇ ਅੰਗ ਦਾਨ ਸਬੰਧੀ ਲੋਕਾਂ ’ਚ ਜਾਗਰੂਕਤਾ ਵਧਾਉਣ ਲਈ ਅਹਿਮ ਭੂਮਿਕਾ ਨਿਭਾਈ।

Related posts

ਨਵਜੋਤ ਸਿੰਘ ਸਿੱਧੂ ਬੋਲੇ- ਪ੍ਰਿਅੰਕਾ ਤੇ ਰਾਹੁਲ ਖਾਨਦਾਨੀ, ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨਾਂਗਾ ਪਰ ਪੰਜਾਬ ਦਾ ਹਿੱਤ ਮੇਰੇ ਲਈ ਸਭ ਤੋਂ ਉੱਪਰ

Bunty

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਮਾਨਸਾ ‘ਚ 9ਵਾਂ ਟੀ-20 ਚੈਲੇਂਜਰ ਕੱਪ ਦਾ ਅਯੋਜਨ

admin

ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਡੇਰਾ ਬੱਸੀ ਦਾ ਦੌਰਾ

Bunty