India

ਐੱਲਏਸੀ ’ਤੇ ਸੜਕ ਬਣਾਉਣ ਲਈ ਆਪਣੀ ਇੰਜੀਨੀਅਰਿੰਗ ਵਿੰਗ ਤਾਇਨਾਤ ਕਰੇਗਾ ਆਈਟੀਬੀਪੀ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ – ਭਾਰਤ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਨੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਆਪਣੀਆਂ ਚੌਕੀਆਂ ਤਕ ਸੰਪਰਕ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਲਈ ਅਸਲ ਕੰਟਰੋਲ ਲਾਈਨ (ਐੱਲਏਸੀ) ’ਤੇ ਕੁਝ ਸੜਕਾਂ ਅਤੇ ਪੈਦਲ ਮਾਰਗਾਂ ਦੇ ਨਿਰਮਾਣ ਲਈ ਆਪਣੀ ਵਿਸ਼ੇਸ਼ ਇੰਜੀਨੀਅਰਿੰਗ ਸ਼ਾਖਾ ਨੂੰ ਪਹਿਲੀ ਵਾਰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰ ਗ੍ਰਹਿ ਮੰਤਰਾਲੇ ਨੇ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਸਰਹੱਦੀ ਬਲ, ਆਈਟੀਬੀਪੀ ਨੇ ਭਾਰਤ-ਚੀਨ ਬਾਰਡਰ ਸੜਕ ਪ੍ਰਾਜੈਕਟ ਦੇ ਦੂਜੇ ਗੇੜ ਤਹਿਤ 32 ਸੜਕਾਂ ’ਚੋਂ ਚਾਰ ਅਤੇ 18 ਪੈਦਲ ਮਾਰਗਾਂ ’ਚੋਂ ਦੋ ਦੇ ਨਿਰਮਾਣ ਦੀ ਜ਼ਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਦੱਸਿਆ ਕਿ ਹਿਮਾਲੀ ਖੇਤਰ ’ਚ ਆਈਟੀਬੀਪੀ ਬਾਰਡਰ ਚੌਕੀਆਂ ਨੂੰ ਜੋੜਨ ਵਾਲੀਆਂ ਲਗਪਗ ਇਕ ਤੋਂ ਦੋ ਕਿਲੋਮੀਟਰ ਦੀਆਂ ਵੱਖ-ਵੱਖ ਲੰਬਾਈ ਵਾਲੀਆਂ ਸੜਕਾਂ ਲੱਦਾਖ ਖੇਤਰ ਦੀ ਚੀਨ ਦੇ ਨਾਲ 3488 ਕਿਲੋਮੀਟਰ ਲੰਬੀ ਐੱਲਏਸੀ ’ਤੇ ਹਨ, ਜਦੋਂਕਿ ਪੈਦਲ ਮਾਰਗ ਜਿਨ੍ਹਾਂ ਦੀ ਵਰਤੋਂ ਫ਼ੌਜੀਆਂ ਵੱਲੋਂ ਗਸ਼ਤ ’ਚ ਕੀਤੀ ਜਾਂਦੀ ਹੈ, ਉਹ ਅਰੁਣਾਚਲ ਪ੍ਰਦੇਸ਼ ’ਚ ਹਨ।

Related posts

36 ਬੱਚਿਆਂ ਦੀ ਮਾਂ, ਅੰਡਰ ਵਰਲਡ ਤੋਂ ਨਾ ਡਰਨ ਵਾਲੀ ਬਾਲੀਵੁੱਡ ਦੀ ‘ਡਿੰਪਲ ਗਰਲ’!

admin

PM ਮੋਦੀ ਨੂੰ ਟਾਰਗੈੱਟ ਕਰਕੇ ਸਾਜ਼ਿਸ਼ ਰਚ ਰਹੇ ਅੱਤਵਾਦੀ, ਖੁਫੀਆ ਏਜੰਸੀਆਂ ਨੂੰ ਮਿਲੇ ਅਲਰਟ

Bunty

ਡਰੋਨ ਉਡਾਉਣ ’ਤੇ ਲੱਗੀ 30 ਦਿਨਾਂ ਲਈ ਪਾਬੰਦੀ

Bunty