India

ਔਰਤਾਂ ਤੇ ਦਿੱਤੇ ਅਸ਼ਲੀਲ ਬਿਆਨ ਕਰਕੇ ਨਿਤੀਸ਼ ਤੇ ਵਰ੍ਹੇ ਪੀਐਮ ਮੋਦੀ, ਬੋਲੇ-ਸ਼ਰਮ ਆਉਣੀ ਚਾਹੀਦੀ

ਗੁਣਾ –  ਆਬਾਦੀ ਕੰਟਰੋਲ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਤੀਸ਼ ’ਤੇ ਸ਼ਬਦੀ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗੁਣਾ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ’ਇੰਡੀਆ’ ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਅੰਦਰ ਮਾਵਾਂ-ਭੈਣਾਂ ਬਾਰੇ ਅਜਿਹੀ ਭਾਸ਼ਾ ਵਰਤੀ, ਉਨ੍ਹਾਂ ਨੂੰ ਸ਼ਰਮ ਨਹੀਂ ਆਉਾਂਦੀ,ਦੁਨੀਆ ’ਚ ਬੇਇੱਜ਼ਤੀ ਕਰਵਾ ਰਹੇ ਹੋ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੇ ਨੇਤਾ ਮਾਵਾਂ-ਭੈਣਾਂ ਦਾ ਕੀ ਭਲਾ ਕਰ ਸਕਦੇ ਹਨ? ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਨੇਤਾ ਝੰਡਾ ਲੈ ਕੇ ਘੁੰਮ ਰਹੇ ਹਨ। ਜੋ ਦੇਸ਼ ਦੀ ਮੌਜੂਦਾ ਸਰਕਾਰ ਨੂੰ ਉਖਾੜ ਸੁੱਟਣ ਲਈ ਕਈ ਖੇਡਾਂ ਖੇਡ ਰਹੇ ਹਨ। ਉਹ ਇੰਡੀਆ ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਦੇ ਅੰਦਰ ਜਿੱਥੇ ਮਾਵਾਂ-ਭੈਣਾਂ ਮੌਜੂਦ ਸਨ, ਕੋਈ ਕਲਪਨਾ ਨਹੀਂ ਕਰ ਸਕਦਾ ਕਿ ਅਜਿਹੀ ਭਾਸ਼ਾ ਵਿਚ ਗੰਦੀਆਂ ਗੱਲਾਂ ਕੀਤੀਆਂ।

Related posts

ਭਿਆਨਕ ਸੜਕ ਹਾਦਸੇ ’ਚ ਗਈ 6 ਲੋਕਾਂ ਦੀ ਜਾਨ

Bunty

ਭਾਰਤ ਦੇ ਸੈਰ-ਸਪਾਟਾ ਉਦਯੋਗ਼ ਉਪਰ ਪਹਿਲਗਾਮ ਹਮਲੇ ਦਾ ਪ੍ਰਛਾਵਾਂ !

admin

NTAGI ਕੱਲ੍ਹ 6-12 ਸਾਲਾਂ ਲਈ ਕੋਵੈਕਸੀਨ ਤੇ ਕੋਰਬੇਵੈਕਸ ਦੇ ਡੇਟਾ ਦੀ ਕਰੇਗਾ ਸਮੀਖਿਆ

Bunty