India

ਕਤਰ ਤੋਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਰਿਹਾਈ ਲਈ ਲੋਕ ਸਭਾ ’ਚ ਉੱਠੀ ਮੰਗੀ

ਨਵੀਂ ਦਿੱਲੀ – ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਭਾਰਤ ਦੇ ਉਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਕੇਂਦਰ ਸਰਕਾਰ ਤੋਂ ਸੋਮਵਾਰ ਨੂੰ ਅਪੀਲ ਕੀਤੀ, ਜਿਨ੍ਹਾਂ ਨੂੰ ਕਤਰ ’ਚ ਜਾਸੂਸੀ ਦੇ ਦੋਸ਼ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਚੌਧਰੀ ਨੇ ਲੋਕ ਸਭਾ ’ਚ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਤੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਤਰ ਨਾਲ ਡਿਪਲੋਮੈਟ ਪੱਧਰ ’ਤੇ ਹਰ ਸੰਭਵ ਅਤੇ ਸਕਾਰਾਤਮਕ ਕੋਸ਼ਿਸ਼ ਕਰ ਕੇ ਉਨ੍ਹਾਂ ਭਾਰਤੀਆਂ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਅਧਿਕਾਰੀਆਂ ਦੇ ਪਰਿਵਾਰ ਵਾਲੇ ਕਾਫ਼ੀ ਪਰੇਸ਼ਾਨ ਹਨ ਅਤੇ ਸਰਕਾਰ ਨੂੰ ਉਨ੍ਹਾਂ ਨੂੰ ਰਿਹਾਅ ਕਰਵਾਉਣ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਕਤਰ ਦੀ ਇਕ ਅਦਾਲਤ ਨੇ 8 ਭਾਰਤੀਆਂ ਨੂੰ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ’ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਸਾਬਕਾ ਜਲ ਸੈਨਾ ਅਧਿਕਾਰੀ ’ਅਲ-ਜਾਹਿਰਾ ਅਲ-ਆਲਮੀ ਕਨਸਲਟੈਂਸੀ ਐਂਡ ਸਰਵਿਸੇਜ਼’ ਨਾਮੀ ਕੰਪਨੀ ’ਚ ਕੰਮ ਕਰਦੇ ਸਨ। ਇਹ ਕੰਪਨੀ ਓਮਾਨ ਦੇ ਇਕ ਉਦਯੋਗਪਤੀ ਦੀ ਹੈ।

 

Related posts

ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ – ਰਾਹੁਲ ਗਾਂਧੀ

admin

ਦੇਸ਼ ‘ਚ ਹਰ ਰੋਜ਼ 20,000 ਕਰੋੜ ਰੁਪਏ ਦਾ ਹੁੰਦਾ ਹੈ ਡਿਜੀਟਲ ਲੈਣ-ਦੇਣ : ਪ੍ਰਧਾਨ ਮੰਤਰੀ ਮੋਦੀ

Bunty

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 4.5 ਬਿਲੀਅਨ ਡਾਲਰ ਵਧ ਕੇ 658.8 ਬਿਲੀਅਨ ਡਾਲਰ ਹੋ ਗਿਆ

admin