ਕਰਨਾਲ – ਕਰਨਾਲ ’ਚ ਲਾਠੀਚਾਰਜ ਤੋਂ ਬਾਅਦ ਕਿਸਾਨ ਅੰਦੋਲਨ ’ਚ ਹਲਚਲ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਘਰੌਂਡਾ ਅਨਾਜ ਮੰਡੀ ’ਚ ਕਿਸਾਨ ਪੰਚਾਇਤ ਹੋਈ। ਇਸ ’ਚ ਪਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਪਹੁੰਚੇ। ਕਿਸਾਨ ਪੰਚਾਇਤ ਨੇ ਭਾਜਪਾ ਸਰਕਾਰ ਨੂੰ ਅਲਟੀਮੇਟਮ ਦਿੱਤਾ। ਨਾਲ ਹੀ ਵੱਡੇ ਫ਼ੈਸਲੇ ਲਏ ਗਏ। ਚੂੜਂ ਨੇ ਕਿਹਾ, ਇਸ ਘਟਨਾਕ੍ਰਮ ਲਈ ਪੂਰੇ ਕਰਨਾਲ ਪ੍ਰਸ਼ਾਸਨ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੁਦ ਅੱਗੇ ਆ ਕੇ ਦੇਸ਼ ਭਰ ਤੇ ਕਿਸਾਨਾਂ ਤੋਂ ਮਾਫ਼ੀ ਮੰਗਣ।
ਇਸ ਤੋਂ ਪਹਿਲਾਂ ਘਰੌਂਡਾ ਸਥਿਤ ਅਨਾਜ ਮੰਡੀ ‘ਚ ਕਰਵਾਈ ਕਿਸਾਨ ਪੰਚਾਇਤ ਮੰਚ ਤੋਂ ਕਿਸਾਨਾਂ ‘ਚ ਨਵਾਂ ਜੋਸ਼ ਭਰਦੇ ਹੋਏ ਕਿਸਾਨ ਆਗੂ ਚੜੂਨੀ ਨੇ ਦੋ ਟੁੱਕ ਕਿਹਾ ਕਿ ਨੌਂ ਮਹੀਨਿਆਂ ਤੋਂ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਹਰ ਕਿਸਾਨ ਦਾ ਜ਼ੁਲਮ ਸਹਿ ਰਹੇ ਹਨ। ਲਾਠੀਆਂ ਖਾ ਰਹੇ ਹਨ ਪਸ ਹੁਣ ਹੱਦ ਹੋ ਗਈ ਹੈ। ਆਰ-ਪਾਰ ਦੀ ਲੜਾਈ ਦਾ ਸਮਾਂ ਆ ਗਿਆ ਹੈ। ਮੰਚਾਂ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਅਸੀਂ ਬੇਗੁਨਾਹ ਕਿਸਾਨਾਂ ਨੂੰ ਇਸ ਤਰ੍ਹਾਂ ਤੜਫਦਾ ਨਹੀਂ ਦੇਖ ਸਕਦੇ ਹਨ। ਇਸ ਲਈ ਤੈਅ ਕਰਨਾ ਹੋਵੇਗਾ ਕਿ ਹੁਣ ਫੌਰਨ ਕੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਲਾਠੀਚਾਰਜ ਲਈ ਜ਼ਿੰਮੇਵਾਰ ਐਸਡੀਐਮ ‘ਤੇ ਸਖ਼ਤ ਕਾਰਵਾਈ ਕਰਨ ਨਾਲ ਫੌਰਨ ਜੇਲ੍ਹ ਭੇਜਣ ਚਾਹੀਦਾ। ਇਸ ਘਟਨਾਕ੍ਰਮ ਲਈ ਪੂਰੇ ਕਰਨਾਲ ਪ੍ਰਸ਼ਾਸਨ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਮੁੱਖ ਮੰਤਰੀ ਮਨੋਹਰ ਲਾਲ ਖੁਦ ਅੱਗੇ ਆ ਕੇ ਦੇਸ਼ ਭਰ ਦੇ ਕਿਸਾਨਾਂ ਤੋਂ ਮਾਫ਼ੀ ਮੰਗਣ।
ਉਨ੍ਹਾਂ ਦੀ ਇਸ ਮੰਗ ਨੂੰ ਲੈ ਕੇ ਦੁਪਹਿਰ ਤੋਂ ਬਾਅਦ ਪੰਚਾਇਤ ‘ਚ ਗਠਿਤ ਕੀਤੀ ਗਈ ਕਮੇਟੀ ਤਮਾਮ ਪਹਿਲੂਆਂ ਤੋਂ ਵਿਚਾਰ ਕਰੇਗੀ ਤੇ ਇਸ ਤੋਂ ਫੌਰਨ ਬਾਅਦ ਅੱਗੇ ਦੀ ਰਣਨੀਤੀ ਨੂੰ ਲੈ ਕੇ ਲਈ ਜਾਣ ਵਾਲੇ ਫੈਸਲਿਆਂ ਨੂੰ ਪੰਚਾਇਤ ‘ਚ ਰੱਖਿਆ ਜਾਵੇਗਾ। ਪੰਚਾਇਤ ‘ਚ ਉਤਰ ਪ੍ਰਦੇਸ਼ ਤੋਂ ਪੂਨਮ ਪੰਡਤ ਸਣੇ ਹੋਰ ਆਗੂਆਂ ਤੇ ਦਿੱਲੀ ਤੋਂ ਇਲਾਵਾ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਕਿਸਾਨ ਪ੍ਰਤੀਨਿਧੀ ਵੀ ਹਿੱਸਾ ਲੈ ਰਹੇ ਹਨ।