International

ਕਰਾਚੀ ‘’ਚ 210 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਦੁੱਧ, ਅਜੇ ਹੋਰ ਵਧਣਗੀਆਂ ਕੀਮਤਾਂ!

ਕਰਾਚੀ – ਪਾਕਿਸਤਾਨ ਦੇ ਕਰਾਚੀ ਵਿਚ ਦੁੱਧ ਦੀ ਕੀਮਤ 210 ਪ੍ਰਤੀ ਲੀਟਰ ਤੱਕ ਵਧ ਗਈ ਹੈ ਕਿਉਂਕਿ ਸ਼ਹਿਰ ਦੇ ਕਮਿਸ਼ਨਰ ਨੇ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਦੇ ਹੋਏ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਦੀ ਕੀਮਤ ਵਿਚ 10 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਮਗਰੋਂ ਕਰਾਚੀ ਦੀਆਂ ਦੁਕਾਨਾਂ ਹੁਣ 210 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚ ਰਹੀਆਂ ਹਨ।ਇਕ ਰਿਪੋਰਟ ਮੁਤਾਬਕ ਕਰਾਚੀ ਦੇ ਮਹਿੰਗਾਈ ਦੇ ਬੋਝ ਹੇਠ ਦੱਬੇ ਨਾਗਰਿਕਾਂ ‘’ਤੇ ਦੁੱਧ ਦੀਆਂ ਕੀਮਤਾਂ ਵਿਚ ਸੰਭਾਵਿਤ 50 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਵਾਧੇ ਦੀਆਂ ਪਹਿਲਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਕਰਾਚੀ ਦੇ ਡੇਅਰੀ ਫਾਰਮਰਜ਼ ਦੇ ਪ੍ਰਧਾਨ ਮੁਬਾਸ਼ੇਰ ਕਾਦੀਰ ਅੱਬਾਸੀ ਨੇ ਸੰਕੇਤ ਦਿੱਤਾ ਹੈ ਕਿ ਕਰਾਚੀ ਦੇ ਲੋਕਾਂ ਲਈ ਦੁੱਧ ਦੀ ਕੀਮਤ ਵਿਚ ਪਾਕਿਸਤਾਨੀ 50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਅੱਬਾਸੀ ਨੇ ਦੁੱਧ ਉਤਪਾਦਨ ਦੀ ਉੱਚੀ ਲਾਗਤ, ਪਸ਼ੂਆਂ ਦੀਆਂ ਵਧਦੀਆਂ ਕੀਮਤਾਂ ਅਤੇ ਸਰਕਾਰੀ ਲਾਪਰਵਾਹੀ ਨੂੰ ਇਸ ਆਉਣ ਵਾਲੇ ਵਾਧੇ ਦੇ ਕਾਰਨਾਂ ਵਜੋਂ ਦਰਸਾਇਆ।

Related posts

ਪਾਕਿਸਤਾਨ ਦੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਸੁਲੇਮਾਨ ਨੂੰ ਐਲਾਨਿਆ ਦੋਸ਼ੀ ਕਰਾਰ

Bunty

ਭਾਰਤੀ ਰਾਜਦੂਤ ਨੇ ਕੈਨੇਡਾ ਸਰਕਾਰ ਦੇ ਬਿਆਨ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

Bunty

ਬੰਗਲਾਦੇਸ਼ ’ਚ ਹਲਾਤ ਤੇ ਸਰਕਾਰ ਦੀ ਨਜ਼ਰ, ਸਰਹੱਦ ਤੇ ਸੁਰੱਖਿਆ ਫੋਰਸ ਚੌਕਸ: ਜੈਸ਼ੰਕਰ

Bunty