International

ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, 10 ਲੋਕਾਂ ਦੀ ਦਰਦਨਾਕ ਮੌਤ

ਅੰਕਾਰਾ – ਤੁਰਕੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਾਜਧਾਨੀ ਅੰਕਾਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।ਸਮਾਚਾਰ ਏਜੰਸੀ ਮੁਤਾਬਕ ਅੰਕਾਰਾ ਪ੍ਰਾਂਤ ਦੇ ਗਵਰਨਰ ਵਾਸਿਪ ਸਾਹੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਅੰਕਾਰਾ-ਏਸਕੀਸੇਹਿਰ ਹਾਈਵੇਅ ਦੇ ਪੋਲਤਲੀ ਜ਼ਿਲ੍ਹੇ ਵਿੱਚ ਇੱਕ ਓਵਰਪਾਸ ਖੰਭੇ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਬ੍ਰੇਕ ਦੇ ਕੋਈ ਨਿਸ਼ਾਨ ਨਹੀਂ ਸਨ ਅਤੇ ਹੋ ਸਕਦਾ ਹੈ ਕਿ ਡਰਾਈਵਰ ਸੌਂ ਗਿਆ ਹੋਵੇ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬਿ੍ਰਗੇਡ, ਖੋਜ ਅਤੇ ਬਚਾਅ ਅਤੇ ਸਿਹਤ ਟੀਮਾਂ ਨੂੰ ਘਟਨਾ ਸਥਾਨ ‘ਤੇ ਰਵਾਨਾ ਕੀਤਾ ਗਿਆ ਹੈ। ਜਿਸ ਰੂਟ ‘ਤੇ ਇਹ ਹਾਦਸਾ ਹੋਇਆ, ਉਸ ਰਸਤੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

Related posts

ਗੁਜਰਾਤ ATS ਦੀ ਵੱਡੀ ਕਾਮਯਾਬੀ, 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਚਾਰ ਭਗੌੜੇ ਅੱਤਵਾਦੀ ਗ੍ਰਿਫ਼ਤਾਰ

Bunty

ਮੈਚ ਦੌਰਾਨ ਲੱਗੀ ਸੱਟ ਕਾਰਨ 18 ਸਾਲਾ ਮੁੱਕੇਬਾਜ਼ ਦੀ ਮੌਤ

Bunty

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ

Bunty