International

ਕਿਰਗਿਸਤਾਨ ਹਿੰਸਾ ’ਚ ਫਸੇ ਰਾਜਸਥਾਨ ਦੇ ਵਿਦਿਆਰਥੀ

ਦੌਸਾ/ਬਾਂਸਵਾੜਾ – ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਚੱਲ ਰਹੀ ਅਸ਼ਾਂਤੀ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਰਾਜਸਥਾਨ ਦੇ ਵਿਦਿਆਰਥੀ ਵੱਡੇ ਪੱਧਰ ‘’ਤੇ ਫਸੇ ਹੋਏ ਹਨ। ਦੌਸਾ ਅਤੇ ਬਾਂਸਵਾੜਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਨੂੰ ਵੀਡੀਓ ਕਾਲ ਕਰਕੇ ਮਦਦ ਮੰਗੀ ਹੈ। ਉੱਥੇ ਫਸੇ ਇੱਕ ਵਿਦਿਆਰਥੀ ਨੇ ਕਿਹਾ ਕਿ ਕਾਲਜ ਪ੍ਰਬੰਧਨ ਨੇ ਵੀਡੀਓ ਕਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਜਿਉਂ ਹੀ ਸ਼ਾਮ ਨੇੜੇ ਆਉਂਦੀ ਹੈ, ਸਥਾਨਕ ਵਿਦਿਆਰਥੀ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ।ਸਤਿੰਦਰ ਫਾਗਨਾ ਨੇ ਮਹਵਾ (ਦੌਸਾ) ਦੇ ਵਿਧਾਇਕ ਰਾਜਿੰਦਰ ਮੀਨਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਸਤਿੰਦਰ ਮਹਵਾ ਦਾ ਰਹਿਣ ਵਾਲਾ ਹੈ। ਉਹ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ।ਕਿਰਗਿਸਤਾਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਤਿੰਦਰ ਫਾਗਨਾ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਵੀਡੀਓ ਕਾਲ ‘ਤੇ ਗੱਲ ਕਰਨ ਤੋਂ ਮਨ੍ਹਾ ਕੀਤਾ ਹੈ। ਹੁਣ ਸਥਿਤੀ ਠੀਕ ਹੈ। ਬਾਹਰ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਫਿਲਹਾਲ ਹੋਸਟਲ ਬਾਹਰੋਂ ਬੰਦ ਹਨ। ਹਿੰਸਾ ਦਿਨ ਵੇਲੇ ਨਹੀਂ ਹੁੰਦੀ। ਸਥਾਨਕ ਵਿਦਿਆਰਥੀ ਸ਼ਾਮ ਨੂੰ ਇਕਜੁੱਟ ਹੋ ਜਾਂਦੇ ਹਨ ਅਤੇ ਹਮਲਾ ਕਰਦੇ ਹਨ।

Related posts

ਅਮਰੀਕਾ ਨੇ ਵੀਜ਼ਾ ਫੀਸਾਂ ’ਚ ਕੀਤਾ ਭਾਰੀ ਵਾਧਾ, ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਹੋਣਗੀਆਂ ਲਾਗੂ

Bunty

ਅਫ਼ਗਾਨਿਸਤਾਨ ’ਚ ਮੌਲਵੀ ਚਲਾਉਣਗੇ ਤਾਲਿਬਾਨ ਸਰਕਾਰ, ਨਵੀਂ ਸਰਕਾਰ ਲਈ ਮੰਗਿਆ ਸਹਿਯੋਗ

Bunty

ਨਿਊਜ਼ੀਲੈਂਡ ਦੇ ਨਾਲ ਭਾਰਤ ਦੇ ਸਬੰਧ ਡੂੰਘੇ ਤੇ ਬਹੁ-ਪੱਖੀ ਭਾਰਤ ਜਲਦ ਹੀ ਆਕਲੈਂਡ ਵਿਚ ਦੂਤਾਵਾਸ ਖੋਲ੍ਹੇਗਾ: ਮੁਰਮੂ

Bunty