International

ਕੀਨੀਆ ‘ਚ ਸਕੂਲ ਦੇ ਹੋਸਟਲ ‘ਚ ਭਿਆਨਕ ਅਗਨੀਕਾਂਡ, 17 ਬੱਚਿਆਂ ਦੀ ਸੜ ਕੇ ਮੌਤ; 13 ਬੁਰੀ ਤਰ੍ਹਾਂ ਝੁਲਸੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ

ਨੈਰੋਬੀ – ਕੀਨੀਆ ਦੇ ਇਕ ਪ੍ਰਾਇਮਰੀ ਬੋਰਡਿੰਗ ਸਕੂਲ ‘ਚ ਭਿਆਨਕ ਅੱਗ ਲੱਗਣ ਕਾਰਨ 17 ਬੱਚਿਆਂ ਦੀ ਮੌਤ ਹੋ ਗਈ ਜਦਕਿ 13 ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ।ਨਯੇਰੀ ‘ਚ ਐਂਡਰਾਸਾ ਅਕੈਡਮੀ ਹੋਸਟਲ ‘ਚ 14 ਸਾਲ ਤਕ ਦੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇੱਥੇ 150 ਵਿਦਿਆਰਥੀ ਰਹਿ ਰਹੇ ਸਨ। ਇੱਥੇ ਜ਼ਿਆਦਾਤਰ ਘਰ ਲੱਕੜ ਦੇ ਬਣੇ ਹੋਏ ਹਨ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।ਸਕੂਲ ‘ਚ ਕੁੱਲ 824 ਵਿਦਿਆਰਥੀ ਹਨ, ਰਾਜਧਾਨੀ ਨੈਰੋਬੀ ਦੇ ਉੱਤਰ ‘ਚ 200 ਕਿਲੋਮੀਟਰ (125 ਮੀਲ) ਉੱਤਰ ‘ਚ ਸਥਿਤ ਹੈ, ਇਸ ਜਗ੍ਹਾ ਲੱਕੜ ਦੇ ਢਾਂਚੇ ਆਮ ਹਨ।ਸਿੱਖਿਆ ਮੰਤਰਾਲੇ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਕੀਨੀਆ ਦੇ ਬੋਰਡਿੰਗ ਸਕੂਲਾਂ ‘ਚ ਅੱਗ ਲੱਗਣਾ ਆਮ ਗੱਲ ਹੈ, ਜੋ ਅਕਸਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਭੀੜ-ਭੜੱਕੇ ਕਾਰਨ ਹੋਣ ਵਾਲੀ ਅੱਗਜ਼ਨੀ ਕਾਰਨ ਹੁੰਦੀਆਂ ਹਨ। ਬਹੁਤ ਸਾਰੇ ਵਿਦਿਆਰਥੀ ਸਕੂਲ ‘ਚ ਰਹਿੰਦੇ ਹਨ ਕਿਉਂਕਿ ਮਾਪੇ ਮੰਨਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਲੰਬੇ ਸਫ਼ਰ ਦੇ ਬਿਨਾਂ ਅਧਿਐਨ ਕਰਨ ਲਈ ਵਧੇਰੇ ਸਮਾਂ ਮਿਲ ਜਾਂਦਾ ਹੈ।

Related posts

ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ​​ਕਰ ਰਿਹੈ ਚੀਨ

Bunty

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਤੇ ਸਹਿਮਤ !

admin

ਟਰੰਪ ਨੇ ਚੋਣ ਨਤੀਜੇ ਬਦਲਣ ਲਈ ਸਰਕਾਰੀ ਕਰਮਚਾਰੀਆਂ ‘ਤੇ ਦਬਾਅ ਪਾਇਆ

admin