India

ਕੁਪਵਾੜਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਵੱਡੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ

ਸ੍ਰੀਨਗਰ – ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਭਾਰੀ ਮਾਤਰਾ ‘’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਕ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਤੇ ਪੁਲਿਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਆਵਰਾ ਜੰਗਲ ‘ਚ ਅੱਤਵਾਦੀਆਂ ਦੇ ਟਿਕਾਣੇ ਦੇ ਪਰਦਾਫਾਸ਼ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਹ ਟਿਕਾਣਾ ਆਵਰਾ ਦੇ ਸੰਘਣੇ ਜੰਗਲਾਤ ਖੇਤਰ ’ਚ ਸਥਿਤ ਸੀ ਤੇ ਤਲਾਸ਼ੀ ਦੌਰਾਨ, ਹਥਿਆਰਾਂ, ਗੋਲਾ-ਬਾਰੂਦ, ਉਪਕਰਣ ਤੇ ਹੋਰ ਯੁੱਧ ਵਰਗੇ ਸਾਮਾਨਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ।

Related posts

ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 8 ਨਕਸਲੀ ਢੇਰ, ਸੁਰੱਖਿਆ ਜਵਾਨ ਸ਼ਹੀਦ

Bunty

ਮੁੰਬਈ ਡਰੱਗਜ਼ ਕੇਸ ‘ਚ ਬਿਆਨਬਾਜ਼ੀ ਪਈ ਭਾਰੀ, BJP ਨੇਤਾ ਨੇ ਨਵਾਬ ਮਲਿਕ ‘ਤੇ ਠੋਕਿਆ 100 ਕਰੋੜ ਦਾ ਕੇਸ

Bunty

ਗਲੇਸ਼ੀਅਰ ਤੇ ਝੀਲਾਂ ਲਈ ਅਗੇਤੀ ਚੇਤਾਵਨੀ ਪ੍ਰਣਾਲੀ ਵਿਕਸਤ ਕਰਨ ਦੇ ਨਿਰਦੇਸ਼

admin