BollywoodNewsBreaking NewsLatest News

ਕੈਟਰੀਨਾ ਕੈਫ ਨਾਲ ਮੰਗਣੀ ਦੀਆਂ ਖ਼ਬਰਾਂ ’ਤੇ ਵਿੱਕੀ ਕੌਸ਼ਲ ਨੂੰ ਘਰਵਾਲਿਆਂ ਨੇ ਕਿਹਾ ਸੀ

ਨਵੀਂ ਦਿੱਲੀ – ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਪਹਿਲੀ ਵਾਰ ਕੌਸ਼ਲ ਪਰਿਵਾਰ ਦੇ ਕਿਸੇ ਮੈਂਬਰਾਂ ਨੇ ਇਸ ’ਤੇ ਰੀਐਕਸ਼ਨ ਦਿੱਤਾ ਹੈ। ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਕਟਰੀਨਾ ਅਤੇ ਵਿੱਕੀ ਨੇ ਬਿਨਾਂ ਕਿਸੇ ਨੂੰ ਦੱਸੇ ਮੰਗਣੀ ਕਰ ਲਈ, ਇਸਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹਲਚਲ ਸੀ। ਹਾਲਾਂਕਿ ਐਕਟਰ ਦੀ ਟੀਮ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ। ਹੁਣ ਵਿੱਕੀ ਦੇ ਛੋਟੇ ਭਰਾ ਸਨੀ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਦੋਂ ਅਸੀਂ ਇਹ ਨਿਊਜ਼ ਸੁਣੀ ਤਾਂ ਹੱਸ ਪਏ। ਸਨੀ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਵੀ ਵਿੱਕੀ ਨੂੰ ਖਿਝਾਉਂਦੇ ਸਨ ਅਤੇ ਮਜ਼ਾਕ ’ਚ ਕਹਿੰਦੇ – ਮੰਗਣੀ ਦੀ ਮਠਿਆਈ ਤਾਂ ਖੁਆਈ ਨਹੀਂ ਤੂੰ।  ਸਪਾਟਬੁਆਏ ਨਾਲ ਗੱਲ ਕਰਦੇ ਹੋਏ ਸਨੀ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਵਿੱਕੀ ਸਵੇਰੇ ਜਿਮ ਗਏ ਸੀ, ਤਾਂ ਅਫਵਾਹਾਂ ਆਉਣ ਲੱਗੀਆਂ। ਇਸ ਲਈ ਜਦੋਂ ਉਹ ਘਰ ਆਏ ਤਾਂ ਮੰਮੀ ਤੇ ਪਾਪਾ ਨੇ ਉਸਨੂੰ ਮਜ਼ਾਕ ’ਚ ਪੁਛਿਆ, ‘ਅਰੇ ਯਾਰ, ਤੇਰੀ ਮੰਗਣੀ ਹੋ ਗਈ, ਮਠਿਆਈ ਤਾਂ ਖੁਆ ਦੇ ਅਤੇ ਫਿਰ ਵਿੱਕੀ ਨੇ ਉਨ੍ਹਾਂ ਨੂੰ ਕਿਹਾ, ਜਿੰਨੀ ਅਸਲੀ ਮੰਗਣੀ ਹੋਈ ਹੈ, ਓਨੀ ਅਸਲੀ ਮਠਿਆਈ ਵੀ ਖਾ ਲਓ। ਸਨੀ ਨੇ ਅੱਗੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਸਾਰੀਆਂ ਅਫ਼ਵਾਹਾਂ ਕਿਥੋਂ ਆਈਆਂ, ਪਰ ਅਸੀਂ ਸਾਰੇ ਉਸ ਕਾਰਨ ਕਾਫੀ ਹੱਸ ਰਹੇ ਸੀ।’ ਦੱਸ ਦੇਈਏ ਕਿ ਵਿੱਕੀ ਤੇ ਕੈਟਰੀਨਾ ਦੇ ਅਫੇਅਰ ਦੇ ਚਰਚੇ ਸਾਲ 2019 ਤੋਂ ਸੁਰਖ਼ੀਆਂ ਬਣ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਹੁਣ ਤਕ ਕਦੇ ਰਿਲੇਸ਼ਨਸ਼ਿਪ ’ਚ ਹੋਣ ਦੀ ਗੱਲ ਮੰਨੀ ਨਹੀਂ ਹੈ। ਪਰ ਦੋਵਾਂ ਨੂੰ ਅਕਸਰ ਪਾਰਟੀਆਂ ’ਚ ਇਕੱਠੇ ਦੇਖਿਆ ਜਾਂਦਾ ਹੈ ਇਥੋਂ ਤਕ ਕਿ ਦੋਵੇਂ ਇਕੱਠੇ ਛੁੱਟੀਆਂ ਵੀ ਮਨਾਉਣ ਜਾਂਦੇ ਹਨ। ਅਜਿਹੀਆਂ ਖ਼ਬਰਾਂ ਸਨ ਕਿ ਦੋਵਾਂ ਨੇ ਨਵੇਂ ਸਾਲ ਦਾ ਜਸ਼ਨ ਇਕੱਠੇ ਅਲੀਬਾਗ ’ਚ ਮਨਾਇਆ ਸੀ।

Related posts

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

admin

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

admin