International

ਕੈਨੇਡਾ ਚ ਆਟੋ ਚੋਰੀ ਮਾਮਲਾ, ਭਾਰਤੀ ਮੂਲ ਦੇ ਵਿਅਕਤੀ ਸਮੇਤ 12 ਗ੍ਰਿਫ਼ਤਾਰ

ਟੋਰਾਂਟੋ – ਕੈਨੇਡਾ ਵਿਖੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਇਸ ਦੇ ਆਸ-ਪਾਸ ਇੱਕ ਆਟੋ ਚੋਰੀ ਅਤੇ ਬੀਮਾ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 12 ਵਿਅਕਤੀਆਂ ਵਿੱਚ ਇੱਕ 25 ਸਾਲਾ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੈ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ 1.2 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ 9 ਚੋਰੀ ਹੋਏ ਵਾਹਨ ਜ਼ਬਤ ਕੀਤੇ ਗਏ ਅਤੇ ਪ੍ਰੋਜੈਕਟ ਮੈਮਫ਼ਿਸ ਨਾਮਕ ਜਾਂਚ ਵਿੱਚ 81 ਤੋਂ ਵੱਧ ਦੋਸ਼ ਲਗਾਏ ਗਏ। ਮਿਸੀਸਾਗਾ ਤੋਂ ਰਾਹੁਲ ਬੇਦੀ ’ਤੇ 5,000 ਡਾਲਰ ਦੀ ਧੋਖਾਧੜੀ ਕਰਨ ਅਤੇ ਚੋਰੀ ਹੋਏ ਸਮਾਨ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ। ਹੋਰ ਦੋਸ਼ੀਆਂ ਦੇ ਨਾਲ ਉਸਨੇ ਕਈ ਵਿੱਤੀ ਅਤੇ ਬੀਮਾ ਸੰਸਥਾਵਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਾਈਪਾਹਮ ਨੇ ਕਿਹਾ,“ਪ੍ਰੋਜੈਕਟ ਮੈਮਫ਼ਿਸ ਇੱਕ ਗੁੰਝਲਦਾਰ ਅਤੇ ਬਹੁ-ਪੱਖੀ ਜਾਂਚ ਸੀ ਜਿਸ ਲਈ ਅਵਿਸ਼ਵਾਸ਼ਯੋਗ ਜਾਂਚ ਦੇ ਯਤਨਾਂ ਦੀ ਲੋੜ ਸੀ।

Related posts

ਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਦੇਖਣ ਨੂੰ ਮਿਲਿਆ ਸਿੱਖੀ ਸਰੂਪ ਪ੍ਰਭਦੀਪ ਕੌਰ ਨੇ ਦਸਤਾਰ ਸਜਾ ਕੇ ਲਿਆ ਹਿੱਸਾ

Bunty

ਅਮਰੀਕਾ ਨੇ ਕਾਬੁਲ ਏਅਰਪੋਰਟ ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਹਟਣ ਲਈ ਕਿਹਾ

Bunty

ਕਾਬੁਲ ਏਅਰਪੋਰਟ ਮੁੜ ਸ਼ੁਰੂ, ਮਦਦ ਲੈ ਕੇ ਆਇਆ ਯੂਏਈ ਦਾ ਜਹਾਜ਼

Bunty