International

ਕੈਨੇਡਾ ਦੁਨੀਆਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਦਰਾਮਦ ਕਰਨੀ ਬੰਦ ਕਰੇ: ਸਟੀਵਨ ਹਾਰਪਰ

ਵੈਨਕੂਵਰ – ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਦੁਨੀਆ ਦੇ ਲੋਕਾਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇਣੀ ਤੁਰੰਤ ਬੰਦ ਕਰਨੀ ਚਾਹੀਦੀ ਹੈ। ਅਬਰਾਹਮ ਗਲੋਬਲ ਪੀਸ ਇਨੀਸ਼ਿਏਟਿਵ ਵਲੋਂ ਕਰਵਾਏ ਸਮਾਗਮ ਦੇ ਸਮਾਗਮ ਵਿੱਚ ਬੋਲ ਰਹੇ ਸਨ।ਲਗਾਤਾਰ 9 ਸਾਲ (2006 ਤੋਂ 2015 ਤੱਕ) ਕੈਨੇਡਾ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਿਅਸਤ ਛੱਡ ਚੁੱਕੇ ਟੋਰੀ ਆਗੂ ਰਹੇ ਹਾਰਪਰ ਨੇ ਦੁੱਖ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਨੂੰ ਜਿਹਾਦੀ ਅਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲਾ ਦੇਣ ਦੀ ਗਲਤੀ ਨੂੰ ਤੁਰੰਤ ਠੀਕ ਕੀਤੇ ਜਾਣ ਦੇ ਯਤਨ ਸ਼ੁਰੂ ਕਰ ਕੇ ਕੈਨੇਡਾ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ। ਆਪਣੇ ਨਿਰ-ਵਿਵਾਦ ਕਾਰਜਕਾਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵਪਾਰਕ ਹਿੱਤਾਂ ਸਮੇਤ ਹੋਰ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਖਾਸ ਧਿਰ ਲਈ ਇਨ੍ਹਾਂ ਹਿੱਤਾਂ ਨੂੰ ਦਾਅ ’ਤੇ ਲਾ ਦੇਣਾ ਦੇਸ਼ ਨੂੰ ਦਹਾਕਿਆਂ ਤੱਕ ਨਾ ਪੂਰਾ ਹੋਣ ਵਾਲੇ ਘਾਟੇ ਵੱਲ ਧੱਕਦਾ ਹੈ।ਉਨ੍ਹਾਂ ਕਿਹਾ ਕਿ ਨਫਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇ ਕੇ ਉਸਨੂੰ ਵਿਗਸਣ ਦੇਣ ਤੋਂ ਪੈਦਾ ਹੋਣ ਵਾਲੇ ਨਤੀਜੇ ਦੇਸ਼ ਲਈ ਘਾਤਕ ਸਾਬਤ ਹੋਣ ਦੀਆਂ ਘਟਨਾਵਾਂ ਨਾਲ ਇਤਿਹਾਸ ਭਰਿਆ ਪਿਆ ਹੈ। ਸਾਬਕ ਪ੍ਰਧਾਨ ਮੰਤਰੀ ਨੇ ਕੁਝ ਨਾਂ ਲੈਣ ਤੋਂ ਝਿਜਕ ਲਾਹੁੰਦਿਆਂ ਕਿਹਾ ਕਿ ਜਿਹਾਦੀ ਗਰੁੱਪ, ਤਾਮਿਲ ਟਾਈਗਰਜ਼ ਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਪੁਸ਼ਤ ਪਨਾਹੀ ਦੀ ਗਲਤੀ ਦੇ ਨਤੀਜੇ ਹੁਣ ਸਾਰੇ ਦੇਸ਼ ਵਾਸੀਆਂ ਨੂੰ ਭੁਗਤਣੇ ਪੈ ਰਹੇ ਨੇ। ਇਸ ਮੌਕੇ ਸੰਗਠਨ ਵਲੋਂ ਉਨ੍ਹਾਂ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਆ ਗਿਆ।

Related posts

ਬ੍ਰਿਟੇਨ ਦੇ ਹਸਪਤਾਲ ’ਚ 71 ਸਾਲ ਦੇ ਸਿੱਖ ਦੀ ਕੱਟ ਦਿੱਤੀ ਦਾੜੀ ਤੇ ਮੁੱਛ, ਮਚ ਗਿਆ ਬਵਾਲ

Bunty

ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਨਿਊਯਾਰਕ ਟਾਈਮਜ਼ ਤੇ 3 ਪੱਤਰਕਾਰਾਂ ਨੂੰ ਅਦਾ ਕਰਨੇ ਪੈਣਗੇ 4 ਲੱਖ ਡਾਲਰ

Bunty

” ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆ ਦੀ ਯਾਦ ਵਿੱਚ ਇਟਲੀ ਦੇ ਸ਼ਹਿਰ ਮੋਰਾਦੀ ਵਿਖੇ ਕਰਵਾਏ ਸਰਧਾਂਜਲੀ ਸਮਾਗਮ “

Bunty