Bollywood

ਕੰਗਨਾ ਵੱਲੋਂ ਰਵੀਨਾ ਦਾ ਸਮਰਥਨ ਹਮਲਾ ਕਰਨ ਵਾਲੀ ਭੀੜ ਨੂੰ ਸਜ਼ਾ ਦੇਣ ਦੀ ਕੀਤੀ ਵਕਾਲਤ

ਮੁੰਬਈ – ਹਿਮਾਚਲ ਵਿੱਚ ਲੋਕ ਸਭਾ ਚੋਣਾਂ ਲੜ ਰਹੀ ਕੰਗਨਾ ਰਣੌਤ ਰਵੀਨਾ ਟੰਡਨ ਦੇ ਸਮਰਥਨ ’ਚ ਸਾਹਮਣੇ ਆਈ ਹੈ ਅਤੇ ਉਸ ਨੇ ਅਭਿਨੇਤਰੀ ’ਤੇ ਭੀੜ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁੰਬਈ ’ਚ ਰਵੀਨਾ ਦੀ ਗੱਡੀ ਨਾਲ ਹੋਏ ਹਾਦਸੇ ਮਗਰੋਂ ਭੀੜ ਵੱਲੋਂ ਰਵੀਨਾ ’ਤੇ ਹਮਲਾ ਕੀਤਾ ਗਿਆ ਸੀ। ਇਸ ਸਬੰਧੀ ਰਵੀਨਾ ਦੀ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਈ ਸੀ ਜਿਸ ਵਿਚ ਰਵੀਨਾ ’ਤੇ ਕੁਝ ਔਰਤਾਂ ਦੁਆਰਾ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਸ (ਰਵੀਨਾ) ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਸ ਨੂੰ ਨਾ ਮਾਰੋ, “ਕਿਰਪਾ ਕਰਕੇ ਮੈਨੂੰ ਨਾ ਮਾਰੋ”। ਹੁਣ ਕੰਗਨਾ ਨੇ ਭੀੜ ਵੱਲੋਂ ਰਵੀਨਾ ਨਾਲ ਕੀਤੇ ਇਸ ਮਾੜੇ ਵਰਤਾਰੇ ਸਬੰਧੀ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਲਿਖਿਆ, ‘‘ਰਵੀਨਾ ਟੰਡਨ ਜੀ ਨਾਲ ਜੋ ਹੋਇਆ ਉਹ ਬਿਲਕੁਲ ਚਿੰਤਾਜਨਕ ਹੈ, ਜੇਕਰ ਹਮਲਾ ਕਰਨ ਵਾਲਿਆਂ ਨਾਲ 5-6 ਹੋਰ ਲੋਕ ਹੁੰਦੇ ਤਾਂ ਉਨ੍ਹਾਂ ਨੂੰ ਮਾਰਿਆ ਗਿਆ ਹੁੰਦਾ।’’ ਅਦਾਕਾਰਾ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਲੋਕਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ।

Related posts

ਇਸ ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ ਜੌਨ ਅਬ੍ਰਾਹਮ ਦੀ ਸੁਪਰ ਸੋਲਜਰ ਫਿਲਮ

Bunty

ਸੁਨੰਦਾ ਸ਼ਰਮਾ ਨੇ ਪੰਜਾਬੀ ਪਹਿਰਾਵੇ ’ਚ ਵਿਰਾਸਤ ਨੂੰ ਕੀਤਾ ਪ੍ਰਦਰਸ਼ਿਤ

Bunty

ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼

Bunty