Punjab

ਖ਼ਾਲਸਾ ਕਾਲਜ ਵਿਖੇ ਕਿੱਤਾ ਮੁੱਖੀ ਟੇ੍ਰਨਿੰਗ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ

ਖ਼ਾਲਸਾ ਕਾਲਜ ਵਿਖੇ ਕਿੱਤਾ ਮੁੱਖੀ ਟੇ੍ਰਨਿੰਗ ਲਈ ਪੁੱਜੇ ਸ. ਸ. ਸ. ਸਕੂਲ, ਜਬੋਵਾਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਡਾ: ਜਸਵਿੰਦਰ ਸਿੰਘ ਭਾਟੀਆ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨੋਲਾਜੀ ਵਿਭਾਗ ਦੀ ਇਕ ਰੋਜਾ ਕਿੱਤਾ ਮੁੱਖੀ ਟੇ੍ਰਨਿੰਗ ’ਚ ਸ. ਸ. ਸ. ਸਕੂਲ, ਜਬੋਵਾਲ ਦੇ ਲਗਭਗ 60 ਵਿਦਿਆਰਥੀਆਂ ਨੇ ਅਧਿਆਪਕਾਂ ਸਮੇਤ ਭਾਗ ਲਿਆ। ਇਹ ਪ੍ਰੋਗਰਾਮ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਤਮਿੰਦਰ ਸਿੰਘ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਕੀਤਾ ਗਿਆ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ: ਐਮ. ਐਸ. ਬਤਰਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਸਵਾਗਤ ਕੀਤਾ।

ਇਸ ਮੌਕੇ ਪ੍ਰਿੰ: ਡਾ. ਭਾਟੀਆ ਨੇ ਕਾਲਜ ’ਚ ਉਪਲੱਬਧ ਵੱਖ-ਵੱਖ ਹੁਨਰ ਅਧਾਰਿਤ ਪ੍ਰੋਗਰਾਮ ਸਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫੂਡ ਸਾਇਸ ਵਿਭਾਗ ਦੀ ਮੁਖੀ ਡਾ: ਗੁਰਸ਼ਾਨ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਸੰਦੀਪ ਸਿੰਘ ਨੇ ਵਿਭਾਗ ਦੀਆਂ ਉਪਲੱਬਧੀਆਂ ਅਤੇ ਅਜੋਕੇ ਯੱਗ ’ਚ ਫੂਡ ਸੰਭਾਲਣ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਦਕਿ ਡਾ. ਅਨੂ ਸ਼ਰਮਾ ਅਤੇ ਡਾ: ਅਮਨਦੀਪ ਕੌਰ ਦੇ ਰਾਂਹੀ ਸਿਖਿਆਰਥੀਆ ਨੂੰ ਫੂਡ ਪ੍ਰੋਸੈਸਿਗ ਦੀਆਂ ਵੱਖ-ਵੱਖ ਤਕਨੀਕਾ ਸਬੰਧੀ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਉਕਤ ਟੇ੍ਰਨਿੰਗ ਨੂੰ ਸਫਲ ਬਣਾਉਣ ਲਈ ਕਿਸਾਨ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫਸਰ ਸ. ਜਸਵਿੰਦਰ ਸਿੰਘ ਵੱਲੋਂ ਟੇ੍ਰਨਿੰਗ ਨੂੰ ਆਪਣੇ ਜੀਵਨ ’ਚ ਕਿੱਤਾ ਮੁੱਖੀ ਅਪਨਾਉਣ ਲਈ ਪੇ੍ਰਰਿਤ ਕਰਦਿਆਂ ਵਿਦਿਆਰਥੀਆਂ ਨੂੰ ਕਾਲਜ ਵਿਖੇ ਮੌਜੂਦ ਆਧੁਨਿਕ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਵਾਇਆ ਜਿੱਥੇ ਉਨ੍ਹਾਂ ਨੇ ਉੱਨਤ ਫੂਡ ਪ੍ਰੋਸੈਸਿੰਗ ਟੈਕਨਾਲੋਜੀਆਂ ਦੇ ਪ੍ਰਦਰਸ਼ਨ ਨੂੰ ਦਿਖਾਇਆ ਗਿਆ। ਇਸ ਪ੍ਰੋਗਰਾਮ ਨੂੰ ਸਕੂਲ ਦੀ ਫੈਕਲਟੀ ਨੇ ਸਲਾਉੇਂਦਿਆਂ ਦੌਰੇ ਨੂੰ ਸਿੱਖਿਅਕ ਅਤੇ ਪੇ੍ਰਰਣਾਤਾਮਕ ਬਣਾਉਣ ਲਈ ਕਾਲਜ ਟੀਮ ਦਾ ਸ਼ੁਕਰਾਨਾ ਕੀਤਾ।

Related posts

ਖਾੜੀ ‘ਚੋਂ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਪ੍ਰਕ੍ਰਿਆ ਦੇ ਤਾਲਮੇਲ ਲਈ ਨਿਯੁਕਤੀਆਂ

admin

‘ਟੈਕਸਲਾ ਟੀਵੀ’ ਦੇ ਨਿਰਮਾਤਾ, ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਰਾਜਾ ਸਿੰਘ ਨੂੰ ਸ਼ਰਧਾਂਜਲੀਆਂ

admin

ਸਿੱਖ ਇਸ ਗੱਲ ਦਾ ਤਹੱਈਆ ਕਰਨ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ – ਜਥੇਦਾਰ ਕੁਲਦੀਪ ਸਿੰਘ ਗੜਗੱਜ

admin