Punjab

ਖ਼ਾਲਸਾ ਕਾਲਜ ਵਿਖੇ ‘ਵਿਸ਼ਵ ਓਜ਼ੋਨ ਦਿਵਸ-2024’ ਮਨਾਇਆ ਗਿਆ

ਸੈਮੀਨਾਰ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵਿਦਿਆਰਥੀ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਜ਼ੂਆਲੋਜੀ ਵਿਭਾਗ ਵੱਲੋਂ ‘ਵਿਸ਼ਵ ਓਜ਼ੋਨ ਦਿਵਸ-2024’ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਓਜ਼ੋਨ ਪਰਤ ਦੀ ਮਹੱਤਤਾ ਅਤੇ ਲੋੜ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਮਾਗਮ ਦੌਰਾਨ ਬੀ. ਐੱਸ. ਸੀ. (ਮੈਡੀਕਲ) ਅਤੇ ਐੱਮ. ਐੱਸ. ਸੀ. (ਜ਼ੂਆਲੋਜੀ) ਦੇ ਵਿਦਿਆਰਥੀਆਂ ਨੇ ਕੁਇਜ਼, ਰੰਗੋਲੀ ਅਤੇ ਪੋਸਟਰ ਵੱਖ-ਵੱਖ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਭੂਮਿਕਾ ਅਤੇ ਮਨੁੱਖਤਾ ਲਈ ਇਸ ਦੀ ਸੰਭਾਲ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤ ਅਤੇ ਜ਼ਰੂਰਤ ਸਬੰਧੀ ਮਨੁੱਖਤਾ ਨੂੰ ਜਾਗ੍ਰਿਤ ਕਰਨ ਸਬੰਧੀ ਵਿਸ਼ਵ ਭਰ ’ਚ ਉਕਤ ਦਿਨ ਮਨਾਇਆ ਜਾਂਦਾ ਹੈ ਜੋ ਸੂਰਜ ਤੋਂ ਨਿਕਲਣ ਵਾਲੀਆਂ ਯੂਵੀ ਕਿਰਨਾਂ ਦੇ ਵਿਰੁੱਧ ਜੀਵਤ ਸੰਸਾਰ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਉਦਯੋਗੀਕਰਨ ਕਾਰਨ ਵੱਧ ਰਿਹਾ ਪ੍ਰਦੂਸ਼ਣ ਧਰਤੀ ਦੇ ਵਾਯੂਮੰਡਲ ’ਚ ਯੂਵੀ ਕਿਰਨਾਂ ਦੇ ਪ੍ਰਵੇਸ਼ ਦੇ ਨਤੀਜੇ ਵਜੋਂ ਓਜ਼ੋਨ ਪਰਤ ਦੇ ਘੱਟਣ ਦਾ ਇਕ ਨਿਰੰਤਰ ਖ਼ਤਰਾ ਰਿਹਾ ਹੈ, ਜੋ ਕਿ ਮਨੁੱਖਾਂ ’ਚ ਚਮੜੀ ਦੇ ਕੈਂਸਰ ਵਰਗੀਆਂ ਵੱਧ ਰਹੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਲੋਕਾਂ ਨੂੰ ਓਜ਼ੋਨ ਪਰਤ ਦੀ ਭੂਮਿਕਾ ਨੂੰ ਸਮਝਣ ’ਚ ਮਦਦ ਕਰ ਸਕਦੇ ਹਨ।

ਇਸ ਮਮੌਕੇ ਜ਼ੂਲੋਜੀਕਲ ਸੁਸਾਇਟੀ ਦੇ ਕੋ-ਆਰਡੀਨੇਟਰ ਡਾ. ਅਮਨਦੀਪ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਸਮਾਗਮ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਜਦਕਿ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਸਮੂਹ ਪ੍ਰਤੀਭਾਗੀਆਂ, ਜੱਜਾਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰਿੰ: ਡਾ: ਮਹਿਲ ਸਿੰਘ ਨੇ ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ ਭਾਟੀਆ ਨਾਲ ਮਿਲ ਕੇ ਉਕਤ ਕਰਵਾਏ ਮੁਕਾਬਲਿਆਂ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾ: ਜ਼ੋਰਾਵਰ ਸਿੰਘ, ਪ੍ਰੋ: ਰਣਦੀਪ ਸਿੰਘ, ਡਾ: ਸਤਿੰਦਰ ਕੌਰ, ਪ੍ਰੋ: ਗੁਰਪ੍ਰੀਤ ਕੌਰ, ਡਾ: ਸੰਦੀਪ ਕੌਰ, ਡਾ: ਅੰਕਿਤਾ ਠਾਕੁਰ, ਡਾ: ਮੁਹੰਮਦ ਅਲੀ, ਆਬਿਦ ਅਮੀਨ, ਨਿਖਰ ਸ਼ਰਮਾ, ਸਾਕਸ਼ੀ ਕੌਸ਼ਲ, ਕ੍ਰਿਤਿਕਾ ਕੌਸ਼ਲ ਆਦਿ ਹੋਰ ਸਟਾਫ਼ ਸਮੇਤ ਵਿਦਿਆਰਥੀ ਹਾਜ਼ਰ ਸਨ।

Related posts

‘ਕੈਚ ਕਾਊ ਕਿਊਜ਼’ ਪ੍ਰੋਗਰਾਮ ਅਧੀਨ ਇਕ ਰੋਜ਼ਾ ਪਸ਼ੂਧਨ ਨਿਰਣਾ ਮੁਕਾਬਲਾ ਕਰਵਾਇਆ

admin

ਇੰਡੀਅਨ ਮਿਲਟਰੀ ਅਕੈਡਮੀ ਤੋਂ ਟ੍ਰੇਨਿੰਗ ਲੈ ਚੁੱਕਾ ਹੈ ਤਾਲਿਬਾਨ ’ਚ ਦੂਸਰੇ ਨੰਬਰ ਦਾ ਕਮਾਂਡਰ ਸਤਨਿਕਜਈ

Bunty

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੂਬੇ ‘ਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਸਫ਼ਾਏ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਦੁਹਰਾਈ

Bunty