India

ਖੜਗੇ ਵੱਲੋਂ ਘਰ-ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਹੀਂ ਮਿਲੀ ਪਰ ਉਨ੍ਹਾਂ ਦੀ ਜਿਹੜੀ ਗਾਰੰਟੀ ਦਿੱਤੀ ਜਾ ਹੈ, ਉਨ੍ਹਾਂ ’ਤੇ ਪਾਰਟੀ ਅਮਲ ਕਰੇਗੀ। ਪਾਰਟੀ ਦੀ ਇਹ ਚੋਣ ਮੁਹਿੰਮ ਪੰਜ ਨਿਆਂ ਅਤੇ 25 ਗਾਰੰਟੀਆਂ ’ਤੇ ਆਧਾਰਿਤ ਹੈ। ਇਸ ਮੁਹਿੰਮ ਤਹਿਤ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪੰਜ ਨਿਆਏ ਅਤੇ 25 ਗਾਰੰਟੀ ਕਾਰਡ ਵੰਡਣਗੇ। ਪਾਰਟੀ ਦਾ 8 ਕਰੋੜ ਪਰਿਵਾਰਾਂ ਤੱਕ ਪੁੱਜਣ ਦਾ ਟੀਚਾ ਹੈ।

Related posts

ਯੂਕ੍ਰੇਨ ਤੋਂ 17 ਹਜ਼ਾਰ ਭਾਰਤੀ ਕੱਢੇ: ਕੇਂਦਰ ਵਲੋਂ ਸੁਪਰੀਮ ਕੋਰਟ ‘ਚ ਰਿਪੋਰਟ ਦਾਖ਼ਲ

admin

ਦੇਸ਼ ’ਚ ਕੋਰੋਨਾ 743 ਨਵੇਂ ਮਾਮਲੇ ਆਏ ਸਾਹਮਣੇ, 7 ਰੋਗੀਆਂ ਦੀ ਮੌਤ

Bunty

ਲੋਕਾਂ ਨੂੰ ਯਾਤਰਾ ’ਚ ਸ਼ਾਮਲ ਨਾ ਹੋਣ ਦੀ ਧਮਕੀ ਦੇ ਰਹੀ ਆਸਾਮ ਸਰਕਾਰ : ਰਾਹੁਲ ਗਾਂਧੀ

Bunty