Bollywood

ਗਾਲਾ ਆਸਕਰ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ ਦੀਪਿਕਾ ਪਾਦੁਕੋਣ

ਮੁੰਬਈ – ਦੀਪਿਕਾ ਪਾਦੁਕੋਣ ਭਾਰਤੀ ਅਭਿਨੇਤਰੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਬਾਲੀਵੁੱਡ ’ਚ ਕਈ ਹਿੱਟ ਫਿਲਮਾਂ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਹਾਲੀਵੁੱਡ ’ਚ ਵੀ ਆਪਣਾ ਜਾਦੂ ਦਿਖਾਇਆ। ਇਸ ਦੇ ਨਾਲ ਹੀ ਇਹ ਅਦਾਕਾਰਾ ਕਈ ਵਾਰ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੀ ਹੈ।ਦੀਪਿਕਾ ਨੇ ਬੀਤੇ ਦਿਨੀਂ ‘2023 ਅਕੈਡਮੀ ਮਿਊਜ਼ੀਅਮ ਗਾਲਾ’ ਈਵੈਂਟ ’ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਦੀਪਿਕਾ ਇਸ ਈਵੈਂਟ ’ਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ। ਇਸ ਦੌਰਾਨ ਉਹ ਨੀਲੇ ਰੰਗ ਦੇ ਗਾਊਨ ’ਚ ਪਹੁੰਚੀ, ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।ਤੁਹਾਨੂੰ ਦੱਸ ਦੇਈਏ ਕਿ ਸਾਲ ਦੀ ਸ਼ੁਰੂਆਤ ’ਚ ਅਦਾਕਾਰਾ ਨੇ ਆਸਕਰ ਅਤੇ ਹੁਣ ਆਸਕਰ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਪੜਾਅ ’ਤੇ ਜਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅਕੈਡਮੀ ਮਿਊਜ਼ੀਅਮ ਗਾਲਾ ਆਸਕਰ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸਮਾਗਮ ਹੈ ਜੋ ਉਸੇ ਬੋਰਡ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।

Related posts

ਐਕਸਪੈਰੀਮੈਂਟ ਪਸੰਦ ਹਨ : ਅਦਾ ਸ਼ਰਮਾ

Bunty

ਆਲੀਆ ਭੱਟ ਦਾ ਬੇਬੀ ਸ਼ਾਵਰ ਪ੍ਰੋਗਰਾਮ ਸ਼ੁਰੂ

Bunty

ਪੇਸ਼ੀ ਤੋਂ ਛੋਟ ਲਈ ਹਾਈ ਕੋਰਟ ਪੁੱਜੇ ਸਲਮਾਨ ਖ਼ਾਨ

admin