International

ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲਿਆਂ ਦੌਰਾਨ ਹੁਣ ਤਕ ਗਾਜ਼ਾ ’ਚ 800 ਸੁਰੰਗਾਂ ਲੱਭੀਆਂ

ਤੇਲ ਅਵੀਵ – ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਅਕਤੂਬਰ ਦੇ ਅਖੀਰ ਵਿਚ ਜ਼ਮੀਨੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਗਾਜ਼ਾ ਪੱਟੀ ਵਿਚ 800 ਤੋਂ ਵੱਧ ਸੁਰੰਗਾਂ ਲੱਭਣ ਦਾ ਦਾਅਵਾ ਕੀਤਾ ਹੈ। ਆਈ. ਡੀ. ਐੱਫ. ਨੇ ਕਿਹਾ ਕਿ ਇਨ੍ਹਾਂ ਵਿੱਚੋਂ ਲਗਭਗ 500 ਸੁਰੰਗਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੁਰੰਗਾਂ ਦੀ ਹਮਾਸ ਦੇ ‘ਰਣਨੀਤਕ ਕੇਂਦਰਾਂ’ ਵਜੋਂ ਵਰਤੋਂ ਕੀਤੀ ਜਾਂਦੀ ਸੀ।
ਉਸ ਨੇ ਦੱਸਿਆ ਕਿ ਇਨ੍ਹਾਂ ਸੁਰੰਗਾਂ ਦੇ ਮੂੰਹ ਅਕਸਰ ਨਾਗਰਿਕ ਖੇਤਰਾਂ ਵਿੱਚ ਵਿੱਦਿਅਕ ਸੰਸਥਾਵਾਂ, ਕਿੰਡਰਗਾਰਟਨਾਂ, ਮਸਜਿਦਾਂ ਅਤੇ ਖੇਡ ਦੇ ਮੈਦਾਨਾਂ ਦੇ ਨੇੜੇ ਜਾਂ ਅੰਦਰ ਹੁੰਦੇ ਸਨ। ਕੁਝ ਸੁਰੰਗਾਂ ਦੇ ਅੰਦਰੋਂ ਹਮਾਸ ਨਾਲ ਸਬੰਧਤ ਹਥਿਆਰ ਵੀ ਮਿਲੇ ਹਨ।ਆਈ. ਡੀ. ਐੱਫ. ਦੇ ਅਰਬੀ ਭਾਸ਼ਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਅਵਿਚਾਈ ਅਦਰਾਈ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਹਮਾਸ ਦੀ ਸ਼ੇਜੈਯਾ ਬਟਾਲੀਅਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਅਦਰਾਈ ਨੇ ਸ਼ੇਜੈਯਾ ਬਟਾਲੀਅਨ ਦੇ ਕਮਾਂਡਰਾਂ ਦੀ ਇਕ ਫੋਟੋ ਸਾਂਝੀ ਕਰਦੇ ਹੋਏ ਐਲਾਨ ਕੀਤਾ ਕਿ ‘ਇਹ ਆਖਰੀ ਨੋਟਿਸ ਹੈ। ਤੁਸੀਂ ਸਾਰੇ ਨਿਸ਼ਾਨੇ ’ਤੇ ਹੋ।’

Related posts

ਪਾਕਿਸਤਾਨ ’ਚ ਹਮਲਾਵਰਾਂ ਨੇ ਮੀਆਂਵਾਲੀ ਏਅਰਬੇਸ ਤੇ ਮਚਾਈ ਤਬਾਹੀ, ਫੌਜ ਨੇ 9 ਅੱਤਵਾਦੀ ਕੀਤੇ ਢੇਰ

Bunty

ਅਮਰੀਕੀਆਂ ਨਾਲ ਧੋਖਾਧੜੀ ’ਚ ਦੋ ਭਾਰਤੀਆਂ ਨੂੰ ਜੇਲ੍ਹ, ਕਰੀਬ ਸਾਢੇ 4 ਕਰੋੜ ਰੁਪਏ ਦਾ ਹੈ ਮਾਮਲਾ

Bunty

ਮਾਸਕੋ ‘ਤੇ ਯੂਕਰੇਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ?

admin