India

ਗੁਰੂ ਘਰਾਂ ਖ਼ਿਲਾਫ ਟਿੱਪਣੀ ਕਰਨ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਨੇ ਪਾਰਟੀ ਚੋਂ ਕੱਢਿਆ

ਅਲਵਰ – ਰਾਜਸਥਾਨ ਦੇ ਜ਼ਿਲ੍ਹਾ ਅਲਵਰ ਤੋਂ ਭਾਜਪਾ ਆਗੂ ਸੰਦੀਪ ਦਾਇਮਾ ’ਤੇ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਸੰਦੀਪ ਨੂੰ ਭਾਜਪਾ ਨੇ ਪਾਰਟੀ ’ਚੋਂ ਬਾਹਰ ਕੱਢ ਦਿੱਤਾ। ਦਰਅਸਲ ਸੰਦੀਪ ਨੇ ਗੁਰਦੁਆਰਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਸਿੱਖਾਂ ਵਿਚ ਰੋਹ ਹੈ। ਭਾਜਪਾ ਦੀ ਪ੍ਰਦੇਸ਼ ਅਨੁਸਾਸ਼ਨ ਕਮੇਟੀ ਮੁਤਾਬਕ ਉਨ੍ਹਾਂ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਬਿਆਨ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ। ਦਰਅਸਲ ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ਵਿਚ ਚੋਣ ਪ੍ਰਚਾਰ ਦੌਰਾਨ ਸੰਦੀਪ ਦਾਇਮਾ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਨਾਲ ਇੰਨੀਆਂ ਮਸਜਿਦਾਂ, ਗੁਰਦੁਆਰਾ ਬਣਾ ਕੇ ਇੱਥੇ ਛੱਡ ਦਿੱਤੇ। ਇਹ ਅੱਗੇ ਚੱਲ ਕੇ ਸਾਡੇ ਲਈ ਨਾਸੂਰ ਬਣ ਜਾਣਗੇ, ਇਸ ਲਈ ਸਾਡਾ ਸਾਰਿਆਂ ਦਾ ਧਰਮ ਬਣਦਾ ਹੈ ਕਿ ਇਸ ਨਾਸੂਰ ਨੂੰ ਇੱਥੋਂ ਉਖਾੜ ਸੁੱਟੀਏ।
ਵੀਡੀਓ ਜਾਰੀ ਕਰ ਕੇ ਮੁਆਫ਼ੀ ਮੰਗਦੇ ਹੋਏ ਸੰਦੀਪ ਦਾਇਮਾ ਨੇ ਕਿਹਾ ਕਿ ਮਸਜਿਦ-ਮਦਰੱਸਾ ਦੀ ਥਾਂ ’ਤੇ ਮੈਂ ਗਲਤੀ ਨਾਲ ਗੁਰਦੁਆਰਾ ਸਾਹਿਬ ਬਾਰੇ ਕੁਝ ਗਲਤ ਸ਼ਬਦਾਂ ਦੀ ਵਰਤੋਂ ਕਰ ਦਿੱਤੀ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ, ਜਿਸ ਨੇ ਹਮੇਸ਼ਾ ਹਿੰਦੂ ਧਰਮ ਅਤੇ ਸਨਾਤਮ ਧਰਮ ਦੀ ਰਾਖੀ ਕੀਤੀ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਗਲਤੀ ਕਿਵੇਂ ਹੋ ਗਈ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।

Related posts

10 ਲੱਖ ਦੀ ਸੁਪਾਰੀ ਦੇ ਕੇ ਕਰਵਾਈ ਗਈ ਸੀ ਤਰਸੇਮ ਸਿੰਘ ਦੀ ਹੱਤਿਆ, ਮਾਸਟਰਮਾਈਂਡ ਸਮੇਤ 4 ਗਿ੍ਰਫ਼ਤਾਰ

Bunty

ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ’ਚ ਐੱਲਏਸੀ ’ਤੇ ਤਾਇਨਾਤ ਕੀਤੀਆਂ ਬੋਫੋਰਜ਼ ਤੋਪਾਂ, ਚੀਨ ਨੂੰ ਮਿਲੇਗਾ ਕਰਾਰਾ ਜਵਾਬ

Bunty

ਮੋਦੀ ਜਲਦ ਕਰਨਗੇ ਅਮਰੀਕਾ ਦਾ ਦੌਰਾ, ਅਫ਼ਗਾਨ ਸੰਕਟ ’ਤੇ ਬਾਇਡਨ ਨਾਲ ਹੋ ਸਕਦੀ ਹੈ ਚਰਚਾ

Bunty