BollywoodNewsBreaking NewsLatest News

‘ਘਮੰਡੀ, ਬੇਵਕੂਫ ਔਰਤ’ ਕਹਿਣ ਵਾਲੇ ਟ੍ਰੋਲਰਜ਼ ਨੂੰ ਹੁਣ ਕਿਆਰਾ ਅਡਵਾਣੀ ਨੇ ਦਿੱਤਾ ਜਵਾਬ

ਨਵੀਂ ਦਿੱਲੀ –  ਬਾਲੀਵੁੱਡ ਅਦਾਕਾਰਾ ਕਿਆਰ ਅਡਵਾਣੀ ਦੇ ਸਿਤਾਰੇ ਦਿਨੋਂ ਦਿਨ ਬੁਲੰਦੀਆਂ ‘ਤੇ ਹਨ। ਕਿਆਰਾ ਨੇ ਪਿਛਲੇ ਕੁਝ ਸਮੇਂ ‘ਚ ਬੈਕ-ਟੂ-ਬੈਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ‘ਚ ਉਨ੍ਹਾਂ ਦੀ ਐਕਟਿੰਗ ਨੂੰ ਪਸੰਦ ਕੀਤਾ ਗਿਆ ਹੈ। ਹਾਲ ਹੀ ‘ਚ ਕਿਆਰਾ ਦੀ ਫਿਲਮ ਸ਼ੇਰਸ਼ਾਹ ਰਿਲੀਜ਼ ਹੋਈ ਹੈ ਜਿਸ ਦਾ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਹੁਣ ਜਲਦ ਹੀ ਕਿਆਰਾ, ਅਰਬਾਜ਼ ਖਾਨ ਦੇ ਸ਼ੋਅ ‘ਪਿਚ ਬਾਏ ਅਰਬਾਜ਼ ਖਾਨ’ ‘ਚ ਨਜ਼ਰ ਆਉਣ ਵਾਲੀ ਹੈ। ਫੁੱਲ ਐਪੀਸੋਡ ਟੈਲੀਕਾਸਟ ਹੋਣ ਤੋਂ ਪਹਿਲਾਂ ਅਰਬਾਜ਼ ਖਾਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਸ ਦਾ ਇਕ ਪ੍ਰੋਮੋ ਰਿਲੀਜ਼ ਕੀਤਾ ਹੈ ਜਿਸ ‘ਚ ਅਦਾਕਾਰਾ ਟ੍ਰੋਲਰਜ਼ ਨੂੰ ਜਵਾਬ ਦਿੰਦੇ ਨਜ਼ਰ ਆ ਰਹੀ ਹੈ। ਦੂਜੇ ਪਾਸੇ ਇਸ ਵੀਡੀਓ ਨੇ ਆਪਣੇ ਉਪਰ ਲੱਗਣ ਵਾਲੇ ਘਮੰਡੀ ਦੇ ਟੈਗ ‘ਤੇ ਚੁੱਪੀ ਤੋਡ਼ੀ ਹੈ।

ਵੀਡੀਓ ‘ਚ ਕਿਆਰਾ ਕਹਿੰਦੀ ਹੈ ਲੋਕ ਮੈਨੂੰ ਕਹਿੰਦੇ ਹਨ ਇਹ ਘਮੰਡੀ ਹੈ ਕਿਉਂਕਿ ਇਸ ਨੇ ਫਿਲਮ ਨਹੀਂ ਕੀਤੀ। ਅਦਾਕਾਰਾ ਕਹਿੰਦੀ ਹੈ ਅਜਿਹਾ ਨਹੀਂ ਹੈ ਇਸ ਦੇ ਪਿੱਛੇ ਕੁਝ ਵਜ੍ਹਾ ਤਾਂ ਹੋਵੇਗੀ ਨਾ। ਇਸ ਤੋਂ ਬਾਅਦ ਅਰਬਾਜ਼ ਉਨ੍ਹਾਂ ਨੂੰ ਇਕ ਟ੍ਰੋਲਰ ਦਾ ਕੁਮੈਂਟ ਪਡ਼੍ਹ ਕੇ ਸੁਣਾਉਂਦੇ ਹਨ, ਕਿਉਂ ਅਕਸ਼ੈ ਕੁਮਾਰ ਨਾਲ ਆਪਣੀ ਐਸੀ ਦੀ ਤੈਸੀ ਕਰਵਾ ਰਹੀ ਹੋ ਬੇਵਕੂਫ ਔਰਤ।ਇਸ ‘ਤੇ ਕਿਆਰਾ ਕਹਿੰਦੀ ਹੈ ਮੇਰੇ ਖਿਆਲ ਨਾਲ ਸਾਨੂੰ ਕੁਮੈਂਟਸ ਪਡ਼੍ਹਦੇ ਹੋਏ ਇਹ ਪਤਾ ਹੋਣਾ ਚਾਹੀਦਾ ਹੈ ਕੀ ਅਸੀਂ ਕਿੱਥੇ ਲਾਈਨ ਡਰਾਅ ਕਰਨੀ ਹੈ।

ਅਪਕਮਿੰਗ ਫਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਕਾਰਤਿਕ ਆਰੀਅਨ ਨਾਲ ਭੂਲ ਭੂਲੇਯਾ 2, ਵਰੁਣ ਧਵਨ ਨਾਲ ਜੁਗ ਜੁਗ ਜਿਓ ਤੇ ਮਿਸਟਰ ਲੇਲੇ ‘ਚ ਨਜ਼ਰ ਆਉਣ ਵਾਲੀ ਹੈ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin