News Breaking News India Latest News

ਘਰੇਲੂ ਹਿੰਸਾ ਮਾਮਲੇ ’ਚ ਸੁਣਵਾਈ ਲਈ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਪਹੁੰਚੇ ਯੋ ਯੋ ਹਨੀ ਸਿੰਘ

ਨਵੀਂ ਦਿੱਲੀ – ਘਰੇਲੂ ਹਿੰਸਾ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਬਾਲੀਵੁੱਡ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਵਕੀਲ ਨਾਲ ਪੇਸ਼ ਹੋਇਆ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਹਨੀ ਸਿੰਘ ਖ਼ਿਲਾਫ਼ ਉਸਦੀ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਤੀਸ ਹਜ਼ਾਰੀ ਕੋਰਟ ਦੇ ਚੀਫ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨਿਆ ਸਿੰਘ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ। ਇਸਤੋਂ ਪਹਿਲਾਂ ਮਾਮਲੇ ’ਚ 28 ਅਗਸਤ ਨੂੰ ਸੁਣਵਾਈ ਹੋ ਚੁੱਕੀ ਹੈ। ਉਸ ਸਮੇਂ ਸ਼ਾਲਿਨੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਨੀ ਸਿੰਘ ਤੇ ਉਸਦੇ ਰਿਸ਼ਤੇਦਾਰਾਂ ਨੇ ਉਸ ’ਤੇ ਅਜਿਹਾ ਮਾਨਸਿਕ ਤੇ ਭਾਵਨਾਤਮਿਕ ਅੱਤਿਆਚਾਰ ਕੀਤਾ ਕਿ ਉਹ ਖ਼ੁਦ ਨੂੰ ਜਾਨਵਰ ਦੇ ਰੂਪ ’ਚ ਮੰਨਣ ਲੱਗੀ ਸੀ। ਤਲਵਾਰ ਨੇ ਹਨੀ ਸਿੰਘ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਪਟੀਸ਼ਨ ’ਚ ਕਿਹਾ ਕਿ ਉਹ ਅਕਸਰ ਕਈ ਔਰਤਾਂ ਨਾਲ ਸਰੀਰਕ ਸਬੰਧ ਰੱਖਦੇ ਸਨ ਅਤੇ ਆਪਣੇ ਵਿਆਹ ਦੀ ਅਗੂੰਠੀ ਵੀ ਨਹੀਂ ਪਾਉਂਦੇ ਸੀ। ਇੰਨਾ ਹੀ ਨਹੀਂ ਵਿਆਹ ਦੀਆਂ ਤਸਵੀਰਾਂ ਆਨਲਾਈਨ ਅਪਲੋਡ ਕਰਨ ’ਤੇ ਹਨੀ ਉਸਨੂੰ ਬੇਰਹਿਮੀ ਨਾਲ ਮਾਰਦੇ ਵੀ ਸੀ।

ਸ਼ਾਲਿਨੀ ਦਾ ਵਿਆਹ ਹਨੀ ਸਿੰਘ ਨਾਲ 23 ਜਨਵਰੀ, 2011 ਨੂੰ ਹੋਇਆ ਸੀ। ਸ਼ਾਲਿਨੀ ਨੇ ਦੋਸ਼ ਲਗਾਇਆ ਕਿ ਹਨੀ ਸਿੰਘ ਬੀਤੇ ਦਸ ਸਾਲਾਂ ’ਚ ਉਸਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਸ਼ਾਲਿਨੀ ਨੇ ਹਨੀ ਸਿੰਘ ਦੇ ਪਿਤਾ ’ਤੇ ਵੀ ਨਸ਼ੇ ਦੀ ਹਾਲਤ ’ਚ ਉਸ ਨਾਲ ਬਦਤਮੀਜ਼ੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਘਰੇਲੂ ਹਿੰਸਾ ਨਾਲ ਜੁੜੇ ਸਬੂਤ ਵੀ ਉਨ੍ਹਾਂ ਕੋਲ ਹਨ। ਸ਼ਾਲਿਨੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਨੋਇਡਾ ਸਥਿਤ ਉਨ੍ਹਾਂ ਦੀ ਸੰਯੁਕਤ ਸੰਪਤੀ ਅਤੇ ਗਹਿਣੇ ਵੇਚਣ ’ਤੇ ਵੀ ਹਨੀ ਸਿੰਘ ’ਤੇ ਰੋਕ ਲਗਾਉਣ ਦੀ ਮੰਗ ਕੀਤੀ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin